ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਭਾਰਤ ਦੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਹੰਗਰੀ ਵਿੱਚ ਆਯੋਜਿਤ ਕੀਤੀ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਵਿੱਚ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ।
ਪ੍ਰਿਆ ਨੇ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿੱਚ ਬੇਲਾਰੂਸ ਦੀ ਪਹਿਲਵਾਨ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਮ ਕੀਤਾ।
ਇਹ ਵੀ ਪੜ੍ਹੋ: ਟੋਕਿਓ ਓਲਿੰਪਿਕ ‘ਚ PV Sindhu ਦੀ ਸ਼ਾਨਦਾਰ ਸ਼ੁਰੂਆਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ
ਦਰਅਸਲ, ਪ੍ਰਿਆ ਸਾਲ 2019 ਵਿੱਚ ਪੁਣੇ ਵਿੱਚ ਖੇਲੋ ਇੰਡੀਆ ਵਿੱਚ ਸੋਨੇ ਦਾ ਤਗਮਾ, 2019 ਵਿੱਚ ਦਿੱਲੀ ਵਿੱਚ 17ਵੀਂ ਸਕੂਲ ਖੇਡਾਂ ਵਿੱਚ ਸੋਨੇ ਦਾ ਤਗਮਾ ਅਤੇ 2020 ਵਿੱਚ ਪਟਨਾ ਵਿੱਚ ਨੈਸ਼ਨਲ ਕੈਡੇਟ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਵੀ ਜਿੱਤ ਚੁੱਕੀ ਹੈ ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੀਰਬਾਈ ਚਾਨੂ ਨੇ ਟੋਕਿਓ ਓਲੰਪਿਕ 2020 ਵਿੱਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ ਸੀ ਅਤੇ ਇਤਿਹਾਸ ਰਚਿਆ ਸੀ । ਜਿਸ ਤੋਂ ਬਾਅਦ ਹੁਣ ਪ੍ਰਿਆ ਮਲਿਕ ਦੀ ਸਫਲਤਾ ਨੇ ਦੇਸ਼ ਨੂੰ ਮਾਣ ਦਾ ਮੌਕਾ ਵੀ ਦਿੱਤਾ ਹੈ । ਪ੍ਰਿਆ ਦੀ ਇਸ ਸਫਲਤਾ ‘ਤੇ ਟਵਿੱਟਰ ‘ਤੇ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ ।
ਦੱਸ ਦੇਈਏ ਕਿ ਪ੍ਰਿਆ ਦੀ ਇਸ ਪ੍ਰਾਪਤੀ ‘ਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਵੀ ਉਸ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਪ੍ਰਿਆ ਨੂੰ ਵਧਾਈ ਦਿੰਦਿਆਂ ਲਿਖਿਆ, “ਮਹਿਲਾ ਪਹਿਲਵਾਨ ਪ੍ਰਿਆ ਮਲਿਕ, ਹਰਿਆਣਾ ਦੀ ਧੀ ਨੂੰ ਹੰਗਰੀ ਦੇ ਬੁਡਾਪੇਸਟ ਵਿੱਚ ਆਯੋਜਿਤ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਣ ‘ਤੇ ਵਧਾਈ।”