ਭਾਰਤ ਨੇ ਪਹਿਲਾ ਟੀ-20 ਮੈਚ ਜਿੱਤ ਕੇ ਆਪਣੇ ਨਾਮ ਕਰ ਲਿਆ ਹੈ। ਭਾਰਤ ਨੇ ਪਹਿਲੇ ਟੀ-20 ਮੈਚ ਵਿੱਚ ਸ਼੍ਰੀਲੰਕਾ ਨੂੰ 38 ਦੌੜਾਂ ਨਾਲ ਹਰਾ ਕੇ ਵਨਡੇ ਮੈਚਾਂ ਤੋਂ ਬਾਅਦ ਟੀ-20 ਸੀਰੀਜ਼ ਦੀ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ।
ਪਹਿਲੇ ਟੀ-20 ਵਿੱਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਥੋੜ੍ਹਾ ਨਿਰਾਸ਼ਾਜਨਕ ਜ਼ਰੂਰ ਰਿਹਾ, ਪਰ ਚੰਗੀ ਗੇਂਦਬਾਜ਼ੀ ਨੇ ਮੈਚ ਨੂੰ ਬਚਾ ਲਿਆ ਅਤੇ ਸ਼੍ਰੀਲੰਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ।
ਇਹ ਵੀ ਪੜ੍ਹੋ: ਕਾਰਗਿਲ ਯੁੱਧ ਦੇ 22 ਸਾਲ: PM ਮੋਦੀ ਸਣੇ ਕਈ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਜੇਕਰ ਇੱਥੇ ਮੈਚ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਪੰਜ ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ । ਭਾਰਤ ਦੀ ਸ਼ੁਰੂਆਤ ਇੰਨੀ ਮਾੜੀ ਸਾਬਿਤ ਹੋਈ ਕਿ ਮੈਚ ਦੀ ਪਹਿਲੀ ਗੇਂਦ ‘ਤੇ ਪ੍ਰਿਥਵੀ ਸ਼ਾ ਆਊਟ ਹੋ ਗਿਆ।
ਪਰ ਫਿਰ ਛੋਟੀਆਂ-ਛੋਟੀਆਂ ਸਾਂਝੇਦਾਰੀਆਂ ਹੋਈਆਂ ਅਤੇ ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜਾ ਵੀ ਲਗਾਇਆ, ਜਿਸ ਦੀ ਮਦਦ ਨਾਲ ਭਾਰਤ ਇੱਕ ਸਨਮਾਨਯੋਗ ਸਕੋਰ ‘ਤੇ ਪਹੁੰਚ ਗਿਆ। ਇਹ ਵੱਖਰੀ ਗੱਲ ਰਹੀ ਕਿ ਫ਼ਿਨਿਸ਼ਰ ਹਾਰਦਿਕ ਪਾਂਡਿਆ ਨੇ ਇਸ ਸਕੋਰ ਵਿਚ ਜ਼ਿਆਦਾ ਯੋਗਦਾਨ ਨਹੀਂ ਪਾਇਆ। ਭਾਰਤ ਆਖਰੀ ਓਵਰ ਵਿੱਚ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ।
ਉੱਥੇ ਹੀ ਦੂਜੇ ਪਾਸੇ ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਨੂੰ ਭਾਰਤ ਨੇ ਵੀ ਮੂੰਹ ਤੋੜ ਜਵਾਬ ਦਿੱਤਾ। 23 ਦੌੜਾਂ ‘ਤੇ ਪਹਿਲਾ ਵਿਕਟ ਗਵਾਉਣ ਤੋਂ ਬਾਅਦ ਸ਼੍ਰੀਲੰਕਾ ਦੀ ਬੱਲੇਬਾਜ਼ੀ ਬਿਖਰ ਗਈ ਅਤੇ ਇੱਕ ਦੇ ਬਾਅਦ ਇੱਕ ਵਿਕਟ ਡਿੱਗਦੀ ਰਹੀ । ਦਿੱਗਜ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਲੰਬੇ ਸਮੇਂ ਬਾਅਦ ਫਿਰ ਆਪਣੀ ਸਵਿੰਗ ਦਾ ਕਮਾਲ ਦਿਖਾਇਆ ਅਤੇ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਏ। ਉਨ੍ਹਾਂ ਨੇ ਸਿਰਫ 22 ਦੌੜਾਂ ਦੇ ਕੇ ਚਾਰ ਵਿਕਟਾਂ ਆਪਣੇ ਨਾਮ ਕੀਤੀਆਂ ਅਤੇ ਭਾਰਤ ਦੀ ਇਸ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।