ਪਟਿਆਲੇ ਦੇ ਰਾਜਪੁਰਾ ਵਿਚ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਇਥੋਂ ਦੇ ਤਾਲਾਬ ਵਿਚ ਨਹਾਉਣ ਗਏ ਚਾਰ ਬੱਚਿਆਂ ਵਿਚੋਂ ਦੋ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਬੀਤੇ ਐਤਵਾਰ ਵਾਪਰੀ।
ਜਾਣਕਾਰੀ ਅਨੁਸਾਰ ਰਾਜਪੁਰਾ ਦੇ ਪਿੰਡ ਉਕਸੀ ਜੱਟਾਂ ਵਿੱਚ ਐਤਵਾਰ ਦੁਪਹਿਰ ਨੂੰ ਚਾਰ ਬੱਚੇ ਤਲਾਅ ਵਿੱਚ ਨਹਾਉਣ ਗਏ ਸਨ। ਬੱਚੇ ਨਹਾਉਂਦੇ ਸਮੇਂ ਡੂੰਘੇ ਪਾਣੀ ਵਿੱਚ ਚਲੇ ਗਏ। ਬੱਚਿਆਂ ਨੂੰ ਪਾਣੀ ਵਿਚ ਡੁੱਬਦੇ ਵੇਖ ਕੇ ਨੇੜੇ ਆ ਰਹੇ ਇਕ ਨੌਜਵਾਨ ਨੇ ਦੋ ਬੱਚਿਆਂ ਨੂੰ ਬਚਾਇਆ ਅਤੇ ਦੋ ਦੀ ਡੁੱਬਣ ਕਾਰ ਨ ਮੌਤ ਹੋ ਗਈ।ਦੇਰ ਰਾਤ ਤੱਕ ਬੱਚਿਆਂ ਦੀਆਂ ਲਾਸ਼ਾਂ ਨੂੰ ਛੱਪੜ ਤੋਂ ਬਾਹਰ ਕੱਢ ਲਿਆ ਗਿਆ। ਬੱਚਿਆਂ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਨ੍ਹਾਂ ਦੋਵਾਂ ਮ੍ਰਿਤਕਾਂ ਬੱਚਿਆਂ ਵਿਚ ਗੁਰਦਾਸ ਸਿੰਘ ਨੌਵੀਂ ਜਮਾਤ ਦਾ 15 ਸਾਲਾਂ ਦਾ ਵਿਦਿਆਰਥੀ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।
ਪਿਤਾ ਪਿੰਡ ਵਿਚ ਹੀ ਸਬਜ਼ੀਆਂ ਬੀਜ ਕੇ ਗੁਜ਼ਾਰਾ ਕਰਦਾ ਹੈ। ਦੂਸਰਾ ਬੱਚਾ ਸਾਹਿਲ ਜੱਜ 10 ਸਾਲਾਂ ਦਾ ਸੀ। ਉਹ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਸਿਵਲ ਹਸਪਤਾਲ ਵਿਖੇ ਦੋਵਾਂ ਬੱਚਿਆਂ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਹਵਾਲੇ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : Navjot Sidhu ਨੇ ਮੋਗਾ ਬੱਸ ਹਾਦਸੇ ‘ਚ ਜਾਨ ਗੁਆਉਣ ਵਾਲੇ ਕਾਂਗਰਸੀ ਵਰਕਰਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਜਾਣਿਆ ਹਾਲ-ਚਾਲ