ਮੋਸਟ ਵਾਂਟੇਡ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਇਕ ਸਾਥੀ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਓਕੂ ਦੀ ਟੀਮ ਨੇ ਡੀਅੇੈਸਪੀ ਬਿਕਰਮ ਬਰਾੜ ਦੀ ਅਗਵਾਈ ‘ਚ ਪਿੰਡ ਚਮਿਆਰੀ ‘ਚੋਂ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਤੀਜਾ ਸਾਥੀ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਹੈ। ਪ੍ਰੀਤ ਸੇਖੋ ‘ਤੇ ਅੱਠ ਕਤਲ ਸਮੇਤ ਕਈ ਪਰਚੇ ਦਰਜ ਹਨ।
ਇਸ ਦੀ ਪੁਸ਼ਟੀ ਅੇੈਸਅੇੈਸਪੀ ਅੰਮ੍ਰਿਤਸਰ ਦਿਹਾਤੀ ਗੁਲਨੀਤ ਸਿੰਘ ਖੁਰਾਨਾ ਨੇ ਕੀਤੀ ਹੈ। ਪ੍ਰੀਤ ਸੇਖੋਂ ਨੇ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਕੋਲੋਂ ਵੀ ਦਸ ਲੱਖ ਦੀ ਫਿਰੌਤੀ ਮੰਗੀ ਸੀ। ਜਾਣਕਾਰੀ ਲਈ ਦਾਸ ਦਇਏ 2 ਜੁਲਾਈ ਨੂੰ ਗੈਂਗਸਟਰ ਪ੍ਰੀਤ ਸੇਖੋਂ ਨੇ ਉਸਦੇ ਪੁੱਤਰ ਨੂੰ ਫੋਨ ਕਰਕੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।
ਪ੍ਰੇਮ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਉਸਨੇ ਫਿਰੌਤੀ ਦਿੱਤੀ। ਜਿਸ ਤੋਂ ਬਾਅਦ ਲੁਧਿਆਣਾ ਨੰਬਰ ਦੀ ਸਵਿਫਟ ਕਾਰ ’ਚ ਬੈਠੇ ਦੋ ਬਦਮਾਸ਼ਾਂ ਨੇ ਅੱਧੀ ਰਾਤ ਨੂੰ ਉਸਦੇ ਜੱਦੀ ਪਿੰਡ ਦੋਲੋਨੰਗਲ ਵਿਖੇ ਘਰ ਤੇ ਗੋਲੀਆਂ ਚਲਾਈਆਂ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਸੀ।
ਦੱਸ ਦੇਈਏ ਕਿ ਗੈਂਗਸਟਰ ਪ੍ਰੀਤ ਸੇਖੋਂ 9 ਅਕਤੂਬਰ, 2020 ਨੂੰ ਰਣਜੀਤ ਐਵੇਨਿਊ ਦੇ ਇਕ ਰੈਸਟੋਰੈਂਟ ’ਚ ਕੰਮ ਕਰਨ ਵਾਲੇ ਜੱਗਾ ਬਾਊਂਸਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਚੁੱਕਾ ਹੈ, ਜਿਸ ਤੋਂ ਬਾਅਦ ਉਸ ਨੇ 27 ਮਈ ਨੂੰ ਤਰਨਤਾਰਨ ਪੱਟੀ ’ਚ ਦੋਹਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ । ਗੈਂਗਸਟਰ ਪ੍ਰੀਤ ਸੇਖੋਂ ਕਈ ਥਾਣਿਆਂ ਦੀ ਪੁਲਸ ਵਲੋਂ ਭਗੌੜਾ ਚੱਲ ਰਿਹਾ ਸੀ।
ਇਹ ਵੀ ਦੇਖੋ : ਨੌਜਵਾਨ ਨੂੰ ਪੰਜ ਸਾਲਾਂ ਤੋਂ ਸੰਗਲਾਂ ‘ਚ ਬੰਨ ਕਰਾਉਂਦੇ ਸੀ ਮਜ਼ਦੂਰੀ, ਜਦ ਪੁਲਿਸ ਨੇ ਮਾਰਿਆ ਛਾਪਾ ….