ਦੂਰ-ਦੁਰਾਡੇ ਦੀਆਂ ਸੰਗਤਾਂ ਨੂੰ ਜਦੋਂ ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਵਿਖੇ ਜੋਤੀ ਜੋਤ ਸਮਾਉਣ ਦੀ ਖਬਰ ਮਿਲੀ ਤਾਂ ਅਨੇਕਾਂ ਸਿੱਖ ਦਸਤਾਰਬੰਦੀ ਵਾਲੇ ਇਕੱਠ ਵਿਚ ਹਿੱਸਾ ਲੈਣ ਲਈ ਤੁਰ ਪਏ। ਸਿੱਖਾਂ ਦੇ ਇੱਕ ਜਥੇ ਨਾਲ ਭੱਟ ਵਿਦਵਾਨ ਵੀ ਸਮਾਗਮ ਵਿਚ ਆ ਗਏ ਜਿਨ੍ਹਾਂ ਦੀ ਗਿਣਤੀ 11 ਸੀ।
ਇਹ ਭੱਟ ਵਿਦਵਾਨ ਕਿਸੇ ਬ੍ਰਹਮ ਗਿਆਨੀ ਮਹਾਪੁਰਖ ਦੀ ਭਾਲ ਵਿਚ ਭਟਕ ਰਹੇ ਸਨ ਪਰ ਕਿਤਿਓਂ ਵੀ ਇਨ੍ਹਾਂ ਨੂੰ ਤਸੱਲੀ ਨਹੀਂ ਹੋ ਸਕੀ। ਕਈ ਤੀਰਥ ਅਸਥਾਨਾਂ ‘ਤੇ ਸੰਤਾਂ ਸਾਧਾਂ ਨੂੰ ਮਿਲੇ ਸਨ। ਸਿੱਖਾਂ ਦੇ ਜਥੇ ਤੋਂ ਭੱਟ ਵਿਦਵਾਨਾਂ ਨੇ ਗੁਰੂ ਪਾਤਸ਼ਾਹ ਦੀ ਸਿਫਤ ਸਲਾਹ ਵਿਚ ਅਨੇਕਾਂ ਗੱਲਾਂ ਸੁਣੀਆਂ ਸਨ। ਉਨ੍ਹਾਂ ਦਾ ਖਿਆਲ ਸੀ ਕਿ ਇੰਨੀਆਂ ਸਿਫਤਾਂ ਦਾ ਮਾਲਕ ਕੋਈ ਵਡੇਰੀ ਉਮਰ ਵਾਲਾ ਮਹਾਪੁਰਖ ਹੀ ਹੋਵੇਗਾ ਪਰ ਗੋਇੰਦਵਾਲ ਪਹੁੰਚ ਕੇ ਇਨ੍ਹਾਂ ਨੂੰ ਬਹੁਤ ਹੈਰਾਨੀ ਹੋਈ। ਗੁਰੂ ਤਾਂ ਕੇਵਲ 18 ਕੁ ਵਰ੍ਹਿਆਂ ਦਾ ਸੀ। ਉਹ ਵੀ ਗ੍ਰਹਿਸਥੀਆਂ ਦੇ ਲਿਬਾਸ ਵਿਚ। ਉਹ ਉਥੇ ਟਿਕ ਗਏ। ਗੁਰੂ ਜੀ ਦੇ ਨਜ਼ਦੀਕ ਹੋਏ ਤਾਂ ਉਨ੍ਹਾਂ ਦੀ ਸ਼ਖਸੀਅਤ ਦੇ ਪ੍ਰਭਾਵ ਨਾਲ ਕੀਲੇ ਗਏ।
ਗੁਰੂ ਅਰਜਨ ਦੇਵ ਜੀ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਭੱਟਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਗੁਰੂ ਜੀ ਪ੍ਰਮਾਤਮਾ ਦਾ ਪ੍ਰਤੱਖ ਰੂਪ ਹਨ। ਗੁਰੂ ਰਾਮਦਾਸ ਜੀ ਦੇ ਸਹੀ ਉਤਰਾਧਿਕਾਰੀ ਹਨ। ਵਿਰੋਧਤਾ ਦੇ ਝੱਖੜ ਝੂਲਣ ਦੇ ਬਾਵਜੂਦ ਵੀ ਗੁਰੂ ਅਰਜਨ ਦੇਵ ਜੀ ਗੰਭੀਰਤਾ ਵਿਚ ਰਹਿ ਕੇ ਪਰਬਤ ਵਾਂਗ ਅਡੋਲ ਰਹੇ ਤੇ ਗੁਰੂ ਨਾਨਕ ਪਾਤਰਸ਼ਾਹ ਦੇ ਘਰ ਦੀ ਜਿੱਤ ਹੋਈ।
ਇਹ ਵੀ ਪੜ੍ਹੋ : ਕੋਮਲ ਹਿਰਦੇ ਵਾਲੇ ਧੰਨ-ਧੰਨ ਸ੍ਰੀ ਗੁਰੂ ਹਰਿ ਰਾਏ ਜੀ, ਜਿਨ੍ਹਾਂ ਕੋਲ ਆ ਕੇ ਅਸਾਧ ਰੋਗ ਵੀ ਹੋ ਜਾਂਦੇ ਸਨ ਦੂਰ