ਜਾਪਾਨ ਵਿੱਚ ਚੱਲ ਰਹੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫਾਈਨਲ ਵਿੱਚ ਐਂਟਰੀ ਕਰ ਲਈ ਹੈ। ਉਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਕੁਆਟਰ ਫਾਈਨਲ ਤੱਕ ਪਹੁੰਚ ਸਕੀ ਹੈ ।
ਦਰਅਸਲ, ਜਿਵੇਂ ਹੀ ਬਰਤਾਨੀਆ ਨੇ ਆਇਰਲੈਂਡ ਨੂੰ ਹਰਾਇਆ ਉਸਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਕੁਆਟਰ ਫਾਈਨਲ ਵਿੱਚ ਪਹੁੰਚ ਗਈ। ਜਿਸ ਤੋਂ ਬਾਅਦ ਹੁਣ ਭਾਰਤ ਦਾ ਮੁਕਾਬਲਾ 2 ਅਗਸਤ ਨੂੰ ਆਸਟ੍ਰੇਲੀਆ ਨਾਲ ਹੋਵੇਗਾ ।
ਇਹ ਵੀ ਪੜ੍ਹੋ: BJP ਨੂੰ ਲੱਗਿਆ ਵੱਡਾ ਝੱਟਕਾ, ਭਾਜਪਾ ਦੇ ਇਸ ਵੱਡੇ ਲੀਡਰ ਨੇ ਕੀਤਾ ਸਿਆਸਤ ਛੱਡਣ ਦਾ ਐਲਾਨ
ਜ਼ਿਕਰਯੋਗ ਹੈ ਕਿ ਸਟ੍ਰਾਈਕਰ ਵੰਦਨਾ ਕਟਾਰੀਆ ਦੇ ਇਤਿਹਾਸਕ ਤਿੰਨ ਗੋਲ ਦੀ ਬਦੌਲਤ ਭਾਰਤ ਨੇ ਹੇਠਲੀ ਰੈਂਕਿੰਗ ਵਾਲੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਸੀ ।
ਵੰਦਨਾ ਨੇ ਚੌਥੇ 17ਵੇਂ ਅਤੇ 49ਵੇਂ ਮਿੰਟ ਵਿੱਚ ਗੋਲ ਕੀਤੇ । ਉਹ ਓਲੰਪਿਕ ਇਤਿਹਾਸ ਵਿੱਚ ਤਿੰਨ ਗੋਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ । ਨੇਹਾ ਗੋਇਲ ਨੇ 32ਵੇਂ ਮਿੰਟ ਵਿੱਚ ਗੋਲ ਕੀਤਾ ।
ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ‘ਚ ਪਾਸ ਹੋਇਆ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਸਤਾਵ
ਦੱਸ ਦੇਈਏ ਕਿ ਭਾਰਤ ਨੇ ਗਰੁੱਪ ਪੜਾਅ ਵਿੱਚ ਪਹਿਲੇ ਤਿੰਨ ਮੈਚ ਹਾਰਨ ਤੋਂ ਬਾਅਦ ਆਖਰੀ ਦੋ ਮੈਚਾਂ ਵਿੱਚ ਜਿੱਤ ਹਾਸਿਲ ਕੀਤੀ, ਇਸ ਨਾਲ ਭਾਰਤ ਪੂਲ ਏ ਵਿੱਚ ਚੌਥੇ ਸਥਾਨ ‘ਤੇ ਆ ਗਿਆ, ਪਰ ਗਰੁੱਪ ਏ ਦੇ ਆਖਰੀ ਪੂਲ ਮੈਚ ਵਿੱਚ ਜੇ ਗ੍ਰੇਟ ਬ੍ਰਿਟੇਨ ਆਇਰਲੈਂਡ ਨੂੰ ਹਰਾ ਦਿੰਦਾ ਜਾਂ ਡਰਾਅ ਖੇਡਦਾ ਤਾਂ ਆਇਰਲੈਂਡ ਦੀ ਟੀਮ ਪਿਛੜ ਜਾਂਦੀ।