ਸਾਉਣ ਮਹੀਨੇ ਦਾ ਮੁੱਖ ਧੀਆਂ ਦਾ ਤਿਉਹਾਰ ‘ਤੀਜ’ ਫਤਹਿਗੜ੍ਹ ਸਾਹਿਬ ਵਿਖੇ ਵਿਆਹੁਤਾ ਔਰਤਾਂ ਲੜਕੀਆਂ ਵੱਲੋਂ ਸਾਂਝੇ ਤੌਰ ਤੇ ਇਕੱਤਰ ਹੋ ਕੇ ਮਨਾਇਆ ਗਿਆ। ਇਸ ਮੌਕੇ ‘ਤੇ ਮਨਾਏ ਜਾ ਰਹੇ ਤੀਆ ਦੇ ਸਮਾਗਮ ਦੌਰਾਨ ਲੜਕੀਆਂ ਤੇ ਔਰਤਾਂ ਵੱਲੋਂ ਪੂਰਨ ਪੰਜਾਬੀ ਪਹਿਰਾਵੇ ਵਿੱਚ ਕਿੱਕਲੀ, ਗਿੱਧਾ, ਚਰਖਾ ਕੱਤਣਾ ਅਤੇ ਹੋਰ ਰੰਗਾਰੰਗ ਪ੍ਰੋਗਰਾਮ ਕਰਕੇ ਆਨੰਦ ਮਾਣਿਆ ਗਿਆ।
ਧੀਆਂ ਦਾ ਸਮਾਗਮ ਕਰਨ ਵਾਲੀਆਂ ਲੜਕੀਆਂ ਅਤੇ ਔਰਤਾਂ ਨੇ ਕਿਹਾ ਕਿ ਤੀਆਂ ਦਾ ਤਿਓਹਾਰ ਸਾਉਣ ਦੇ ਮਹੀਨੇ ਵਿਚ ਮਨਾਇਆ ਜਾਂਦਾ ਹੈ ਤੇ ਇਸ ਮਹੀਨੇ ਦੌਰਾਨ ਦੂਰ ਦੂਰ ਤੋਂ ਸਹੇਲੀਆਂ ਇਕੱਠੀਆਂ ਹੋ ਕੇ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਦੇ ਸਮੇਂ ਤੋਂ ਬੜੀ ਦੇਰ ਬਾਅਦ ਇਕੱਤਰ ਹੋ ਕੇ ਖ਼ੁਸ਼ੀਆਂ ਸਾਂਝੀਆਂ ਕਰਨ ਲੱਗੀਆਂ ਹਨ।