ਭਾਰਤੀ ਪਹਿਲਵਾਨ ਰਵੀ ਦਹੀਆ ਨੇ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਕਜ਼ਾਖਸਤਾਨ ਦੇ ਸਾਨਾਯੇਵ ਨੂਰੀਸਲਾਮ ਨੂੰ ਹਰਾ ਕੇ ਟੋਕੀਓ ਓਲੰਪਿਕਸ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।
ਉਸ ਨੇ ਘੱਟੋ ਘੱਟ ਦੇਸ਼ ਲਈ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਰਵੀ ਦਹੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਪਹਿਲਵਾਨ ਨੂੰ ਹਰਾਇਆ। ਰਵੀ ਕੁਮਾਰ ਦਹੀਆ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਸੋਨੀਪਤ ਵਿੱਚ ਉਸਦੇ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਮਨਾਈ। ਇਸ ਵੇਲੇ ਪਿੰਡ ਵਿੱਚ ਤਿਉਹਾਰ ਵਰਗਾ ਮਾਹੌਲ ਹੈ ਅਤੇ ਲੋਕ ਰਵੀ ਦਹੀਆ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇ ਰਹੇ ਹਨ।
ਇਹ ਵੀ ਪੜ੍ਹੋ : Tokyo Olympics : ਕ੍ਰਿਕਟ ਤੋਂ ਬਾਅਦ ਹੁਣ ਓਲੰਪਿਕਸ ‘ਚ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿਸਤਾਨ, ਕੌਣ ਮਾਰੇਗਾ ਬਾਜ਼ੀ ?
ਰਵੀ ਨੇ ਸੈਮੀਫਾਈਨਲ ਮੈਚ ਵਿੱਚ ਸਾਨਾਯੇਵ ਨੂੰ 7-9 ਨਾਲ ਹਰਾਇਆ। ਰਵੀ 7-9 ਨਾਲ ਪਿੱਛੇ ਸੀ ਪਰ ਸਾਨਾਯੇਵ ਸੱਟ ਕਾਰਨ ਮੈਚ ਜਾਰੀ ਨਹੀਂ ਰੱਖ ਸਕਿਆ ਅਤੇ ਇਸ ਤਰ੍ਹਾਂ ਭਾਰਤੀ ਪਹਿਲਵਾਨ ਰਵੀ ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ। ਇਸ ਨਾਲ ਰਵੀ ਨੇ ਟੋਕੀਓ ਓਲੰਪਿਕਸ ਵਿੱਚ ਦੇਸ਼ ਦਾ ਚੌਥਾ ਤਗਮਾ ਪੱਕਾ ਕਰ ਲਿਆ ਹੈ। ਹਾਲਾਂਕਿ ਰਵੀ ਦੀ ਨਜ਼ਰ ਸੋਨ ਤਮਗਾ ਹਾਸਿਲ ਕਰਨ ‘ਤੇ ਰਹੇਗੀ।
ਇਹ ਵੀ ਦੇਖੋ : ਕਾਲੀ ਰਾਤ ਕੁੜੀ ਨੂੰ ਮਿਲਣ ਆਇਆ ਮੁੰਡਾ, ਮੁੰਡਾ ਮਾਰਕੇ ਲਟਕਾ ਕੇ ਹੋਏ ਫਰਾਰ ! ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ