ਭਾਰਤੀ ਮਹਿਲਾ ਹਾਕੀ ਵਿੱਚ ਭਾਰਤ ਦੀਆ ਗੋਲਡ ਜਿੱਤਣ ਦੀਆ ਉਮੀਦਾਂ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ। ਦਰਅਸਲ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਅਰਜਨਟੀਨਾ ਤੋਂ 2-1 ਨਾਲ ਹਾਰ ਗਈ ਹੈ।
ਹਾਲਾਂਕਿ ਟੀਮ ਨੇ ਇਸ ਮੈਚ ਵਿੱਚ ਵਧੀਆ ਪ੍ਰਦਰਸ਼ਨ ਕੀਤਾ, ਪਰ ਜਿੱਤ ਹਾਸਿਲ ਨਹੀਂ ਕਰ ਸਕੀ। ਇਸ ਓਲੰਪਿਕ ਵਿੱਚ, ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਕੇ ਇਤਿਹਾਸ ਰਚਿਆ ਹੈ। ਟੀਮ ਇੰਡੀਆ ਹੁਣ ਕਾਂਸੀ ਤਮਗੇ ਲਈ ਖੇਡੇਗੀ। ਮਹਿਲਾ ਟੀਮ ਤੋਂ ਪਹਿਲਾਂ ਪੁਰਸ਼ ਟੀਮ ਵੀ ਸੈਮੀਫਾਈਨਲ ਮੈਚ ਹਾਰ ਗਈ ਸੀ। ਉਸਨੂੰ ਬੈਲਜੀਅਮ ਨੇ ਹਰਾਇਆ ਸੀ।
ਇਹ ਵੀ ਪੜ੍ਹੋ : ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ‘ਚ ਜਿੱਤਿਆ ਕਾਂਸੀ ਦਾ ਤਗਮਾ, ਤਾਪਸੀ ਪੰਨੂ ਨੇ ਕਿਹਾ – ‘3 ਤਗਮੇ, ਤਿੰਨੋਂ ਲੜਕੀਆਂ …’
ਟੋਕੀਓ ਓਲੰਪਿਕ ਦੇ 13 ਵੇਂ ਦਿਨ ਜਿੱਥੇ ਭਾਰਤ ਹਾਕੀ ਵਿੱਚ ਨਿਰਾਸ਼ ਹੋਇਆ, ਉੱਥੇ ਹੀ ਕੁਸ਼ਤੀ ਵਿੱਚ ਵੱਡੀ ਸਫਲਤਾ ਮਿਲੀ ਹੈ।
ਇਹ ਵੀ ਦੇਖੋ : ਜਿਥੇ ਡਾਕਟਰ ਦੇ ਜਾਂਦੇ ਐ ਜਵਾਬ, ਓਥੇ ਗੁਰੂ ਸਾਹਿਬ ਦਾ ਇਹ ਜੋੜਾ ਸਾਹਿਬ ਦਿਖਾਉਂਦਾ ਕਰਾਮਾਤ