ਯਾਤਰੀ ਵਾਹਨ ਨਿਰਮਾਤਾ ਕਿਆ ਇੰਡੀਆ ਘਰੇਲੂ ਆਟੋਮੋਟਿਵ ਬਾਜ਼ਾਰ ਵਿੱਚ 3 ਲੱਖ ਵਾਹਨਾਂ ਦੀ ਵਿਕਰੀ ਕਰਕੇ ਰਿਕਾਰਡ ਬਣਾਉਣ ਵਾਲਾ ਸਭ ਤੋਂ ਤੇਜ਼ ਬ੍ਰਾਂਡ ਬਣ ਗਿਆ ਹੈ।
ਕੰਪਨੀ ਨੇ ਸਭ ਤੋਂ ਪਹਿਲਾਂ ਜੁਲਾਈ 2020 ਵਿੱਚ ਇੱਕ ਲੱਖ ਕਾਰਾਂ ਵੇਚਣ ਦਾ ਰਿਕਾਰਡ ਕਾਇਮ ਕੀਤਾ ਸੀ, ਇਸ ਤੋਂ ਬਾਅਦ ਜਨਵਰੀ 2021 ਵਿੱਚ ਅਗਲੀਆਂ ਇੱਕ ਲੱਖ ਕਾਰਾਂ ਵੇਚਣ ਦਾ ਰਿਕਾਰਡ, ਅਤੇ ਤੀਜੀ ਇੱਕ ਲੱਖ ਅਗਸਤ 2021 ਵਿੱਚ ਵੇਚਣ ਦਾ ਰਿਕਾਰਡ ਬਣਾਇਆ ਸੀ। ਖਾਸ ਤੌਰ ‘ਤੇ, ਕਿਆ ਇੰਡੀਆ ਨੇ ਇੱਕ ਸਾਲ ਵਿੱਚ ਪਹਿਲੇ ਇੱਕ ਲੱਖ ਯੂਨਿਟਸ ਅਤੇ ਅਗਲੇ ਦੋ ਲੱਖ ਯੂਨਿਟਸ ਦੀ ਵਿਕਰੀ ਇੱਕੋ ਸਮੇਂ ਵਿੱਚ ਪ੍ਰਾਪਤ ਕੀਤੀ।
ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੰਪਨੀ ਦੀਆਂ ਕਾਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, “ਕੀਆ ਇੰਡੀਆ ਦਾ ਪ੍ਰਮੁੱਖ ਉਤਪਾਦ, ਸੇਲਟੋਸ, 66 ਪ੍ਰਤੀਸ਼ਤ ਹਿੱਸੇਦਾਰੀ ਦੇ ਨਾਲ ਸਭ ਤੋਂ ਵੱਡੀ ਖਰੀਦਦਾਰੀ ਹੈ, ਜਦੋਂ ਕਿ ਸੋਨੇਟ ਦੀ ਵਿਕਰੀ ਵਿੱਚ 32 ਪ੍ਰਤੀਸ਼ਤ ਵਾਧਾ ਹੋਇਆ ਹੈ।” ਇੰਨਾ ਹੀ ਨਹੀਂ, ਕੰਪਨੀ ਨੇ ਆਪਣੇ ਪ੍ਰੀਮੀਅਮ MPV ਕਿਆ ਕਾਰਨੀਵਲ ਦੇ 7,310 ਯੂਨਿਟਸ ਵੀ ਵੇਚੇ ਹਨ। ਇਸ ਤੋਂ ਇਲਾਵਾ, ਬ੍ਰਾਂਡ ਦਾ ਟੀਚਾ ਮੌਜੂਦਾ 300 ਤੋਂ 360 ਟੱਚਪੁਆਇੰਟ ਤੱਕ ਆਪਣੀ ਪਹੁੰਚ ਨੂੰ ਵਧਾਉਣਾ ਹੈ, ਜਿਸ ਵਿੱਚ 90 ਪ੍ਰਤੀਸ਼ਤ ਭਾਰਤੀ ਬਾਜ਼ਾਰ ਸ਼ਾਮਲ ਹਨ, ਜਿਸ ਵਿੱਚ ਟੀਅਰ III, IV ਸ਼ਹਿਰ ਅਤੇ ਉਪਨਗਰੀ ਬਾਜ਼ਾਰ ਸ਼ਾਮਲ ਹਨ।