ਚੰਡੀਗੜ੍ਹ ‘ਚ ਐਤਵਾਰ ਨੂੰ ਹਰਿਆਣਾ ਕੇਡਰ ਦੇ ਇੱਕ ਆਈਏਐਸ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ। ਹਰਿਆਣਾ ਕੇਡਰ ਦੇ ਆਈਏਐਸ ਦੀ ਪਤਨੀ ਖੁਦ ਵੀ ਆਈਏਐਸ ਸੀ ਅਤੇ ਚੰਡੀਗੜ੍ਹ ਦੇ ਸੇਕਟਰ -18 ਵਿੱਚ ਰਹਿੰਦੀ ਸੀ। ਮਹਿਲਾ ਆਈਏਐਸ ਅਧਿਕਾਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਹਿਲਾ ਆਈਏਐਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਆਈਏਐਸ ਅਧਿਕਾਰੀ ਦੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਸੀ ਜਾਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਗਈ ਸੀ।
ਮੀਨਾਕਸ਼ੀ ਯਾਦਵ ਅੰਬਾਲਾ ਵਿੱਚ ਭਾਰਤੀ ਡਾਕ ਸੇਵਾ ਆਈਪੀਐਸ (ਇੰਡੀਅਨ ਪੋਸਟਲ ਟੈਲੀਗ੍ਰਾਫ ਸਰਵਿਸ) ਵਿੱਚ ਸੇਵਾ ਕਰ ਰਹੀ ਸੀ। ਖੁਦਕੁਸ਼ੀ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸੈਕਟਰ -19 ਥਾਣਾ ਪੁਲਿਸ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ। ਮੀਨਾਕਸ਼ੀ ਯਾਦਵ ਦੀ ਮੌਤ ਦੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਹਰਿਆਣਾ ਕੇਡਰ ਦੇ ਅਧਿਕਾਰੀਆਂ ਲਈ ਹੈਰਾਨੀ ਦਾ ਵਿਸ਼ਾ ਬਣ ਗਈ ਹੈ।
ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਨੇ ਕਣਕ ਦੇ ਸਟਾਕ ‘ਚ ਘਾਟ ਲਈ ਜ਼ਿੰਮੇਵਾਰ ਗਲਤ ਅਧਿਕਾਰੀਆਂ ਵਿਰੁੱਧ ਕਾਰਵਾਈ ਦੇ ਦਿੱਤੇ ਹੁਕਮ