ਦੇਸ਼ ਵਿਚ ਕੋਰੋਨਾ ਮਹਾਮਾਰੀ ਨੇ ਜਿੱਥੇ ਕਈ ਲੋਕਾਂ ਦੇ ਰੁਜ਼ਗਾਰ ਖੋਹ ਲਏ ਤਾਂ ਉੱਥੇ ਹੀ ਦੂਸਰੇ ਪਾਸੇ ਆਗਾਮੀ ਸਰਕਾਰੀ ਭਰਤੀਆਂ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਅਜਿਹੇ ਵਿਚ ਦੇਸ਼ ਦੇ ਕਰੋੜਾਂ ਨੌਜਵਾਨ ਸਰਕਾਰ ਵੱਲੋਂ ਜਾਰੀ ਕੀਤੀ ਜਾਣ ਵਾਲੀ ਆਗਾਮੀ ਭਰਤੀ ਦੀ ਆਸ ‘ਚ ਬੈਠੇ ਹਨ। ਜੇਕਰ ਤੁਸੀਂ ਵੀ ਕੁਝ ਅਜਿਹੇ ਹੀ ਮੌਕੇ ਦੇ ਇੰਤਜ਼ਾਰ ‘ਚ ਹੋ ਤਾਂ ਕਰਮਚਾਰੀ ਚੋਣ ਕਮਿਸ਼ਨ SSC ਵੱਲੋਂ ਕਾਂਸਟੇਬਲ ਤੇ ਰਾਈਫਲਮੈਨ ਦੇ ਅਹੁਦੇ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
10ਵੀਂ ਪਾਸ ਉਮੀਦਵਾਰਾਂ ਲਈ ਬੰਪਰ ਭਰਤੀਆਂ ਨਿਕਲੀਆਂ ਹਨ। ਇਸ ਦੇ ਲਈ ਚਾਹਵਾਨ ਉਮੀਦਵਾਰ 31 ਅਗਸਤ 2021 ਤਕ ਆਨਲਾਈਨ ਅਪਲਾਈ ssc.nic.in ਦੇ ਲਿੰਕ ‘ਤੇ ਜਾ ਕੇ ਕਰ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ ਵਿਸਥਾਰ ਨਾਲ…ਕਰਮਚਾਰੀ ਚੋਣ ਕਮਿਸ਼ਨ ਵੱਲੋਂ ਸਕੱਤਰੇਤ ਸੁਰੱਖਿਆ ਬਲ ‘ਚ SSC GD ਕਾਂਸਟੇਬਲ ਦੇ ਖਾਲੀ ਅਹੁਦਿਆਂ ਨੂੰ ਸਰਬ ਭਾਰਤੀ ਆਧਾਰ ‘ਤੇ ਭਰਨ ਦਾ ਫ਼ੈਸਲਾ ਲਿਆ ਹੈ।
CAPF ‘ਚ ਹੋਰ ਅਸਾਮੀਆਂ ਨੂੰ ਵੱਖ-ਵੱਖ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਉਪਲਬਧ ਅਸਾਮੀਆਂ ਅਨੁਸਾਰ ਭਰਿਆ ਜਾਵੇਗਾ। ਇਸ ਦੇ ਅਨੁਸਾਰ ਕੁੱਲ 25,271 ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਗਈਆਂ ਹੈ। ਐੱਸਐੱਸਸੀ ਜੀਡੀ ਕਾਂਸਟੇਬਲ ਭਰਤੀ ‘ਚ ਬੀਐੱਸਐੱਫ ਦੀਆਂ 7545, ਸੀਆਈਐੱਸਐੱਫ ਦੀਆਂ 8464, ਐੱਸਐੱਸਬੀ ਦੀਆਂ 3806, ਆਈਟੀਬੀਪੀ ਦੀਆਂ 1431 ਤੇ ਐੱਸਐੱਸਐੱਫ ਦੀਆਂ 240 ਅਸਾਮੀਆਂ ‘ਤੇ ਭਰਤੀ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਵੀ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਸ ਦੀ ਚੋਣ ਪ੍ਰਕਿਰਿਆ ਬਾਰੇ ਚੰਗੀ ਤਰ੍ਹਾਂ ਜਾਣ ਲਓ। ਇਸ ਭਰਤੀ ਪ੍ਰਕਿਰਿਆ ‘ਚ ਕੰਪਿਊਟਰ ਆਧਾਰਤ ਪ੍ਰੀਖਿਆ ਹੋਵੇਗੀ।
ਉਸ ਤੋਂ ਬਾਅਦ ਸਫਲ ਉਮੀਦਵਾਰਾਂ ਦੀ ਸਰੀਰਕ ਸਮਰੱਥਾ ਦਾ ਟੈਸਟ ਕੀਤਾ ਜਾਵੇਗਾ ਜਿਸ ਵਿਚ ਸਰੀਰਕ ਮਾਪਦੰਡ ਪ੍ਰੀਖਿਆ, ਵਿਸਤ੍ਰਿਤ ਮੈਡੀਕਲ ਪ੍ਰੀਖਿਆ, ਸਮੀਖਿਆ ਮੈਡੀਕਲ ਸ਼ਾਮਲ ਰਹੇਗੀ। ਇਨ੍ਹਾਂ ਪ੍ਰੀਖਿਆਵਾਂ ‘ਚ ਪਾਸ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਦਸਤਾਵੇਜ਼ ਵੈਰੀਫਿਕੇਸ਼ਨ ਲਈ ਹਾਜ਼ਰ ਹੋਣਾ ਪਵੇਗਾ। ਕਰਮਚਾਰੀ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਨ੍ਹਾਂ ਅਸਾਮੀਆਂ ‘ਤੇ ਜਿਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ, ਨੂੰ 21,700 ਰੁਪਏ ਤੋਂ 69,100 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਫਿਜ਼ੀਕਲ ਟੈਸਟ, ਮੈਡੀਕਲ ਟੈਸਟ ਅਤੇ ਅਖੀਰ ਵਿਚ ਦਸਤਾਵੇਜ਼ ਵੈਰੀਫਿਕੇਸ਼ਨ ਦੇ ਆਧਾਰ ‘ਤੇ ਕੀਤੀ ਜਾਵੇਗੀ। ਕਰਮਚਾਰੀ ਚੋਣ ਕਮਿਸ਼ਨ ਵੱਲੋਂ ਜਾਰੀ ਭਰਤੀ ਸਬੰਧੀ ਨੋਟੀਫਿਕੇਸ਼ਨ ‘ਚ ਜੀਡੀ ਕਾਂਸਟੇਬਲ ਲਈ ਉਮੀਦਵਾਰਾਂ ਨੂੰ 10ਵੀਂ ਪਾਸ ਕਰਨ ਸਮੇਤ ਉਨ੍ਹਾਂ ਦੀ ਉਮਰ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ 23 ਸਾਲ ਤਕ ਹੋਣੀ ਚਾਹੀਦੀ ਹੈ। ਭਰਤੀ ਸਬੰਧੀ ਪੋਸਟਾਂ ਦਾ ਵੇਰਵਾ ਇਸ ਤਰ੍ਹਾਂ ਹੈ-ਪੁਰਸ਼ – 22,424 ਅਤੇ ਮਹਿਲਾ – 2,847 ਹਨ।
ਇਹ ਵੀ ਦੇਖੋ : ਗੈਂਗਸਟਰਾਂ ‘ਤੇ ਵੱਡਾ ਖੁਲਾਸਾ! ਆਉਂਦੇ ਦਿਨਾਂ ‘ਚ ਚੜ੍ਹਾਉਣਗੇ ਕੋਈ ਚੰਨ ? ਦੋ ਗੈਂਗ ਆਮੋ-ਸਾਹਮਣੇ