ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਬਾਰਸੀਲੋਨਾ ਕਲੱਬ ਛੱਡਣ ਤੋਂ ਬਾਅਦ ਫ੍ਰੈਂਚ ਕਲੱਬ ਪੈਰਿਸ ਸੇਂਟ-ਜਰਮੇਨ (ਪੀਐਸਜੀ) ਨਾਲ ਦੋ ਸਾਲਾਂ ਦਾ ਕਰਾਰ ਕੀਤਾ ਹੈ। ਜਲਦੀ ਹੀ ਉਹ ਦੂਜੇ ਕਲੱਬ ਲਈ ਖੇਡਦੇ ਨਜ਼ਰ ਆਉਣਗੇ। ਲਿਓਨਲ ਮੈਸੀ ਨੇ 21 ਸਾਲ ਬਾਅਦ ਆਪਣੇ ਸਪੈਨਿਸ਼ ਕਲੱਬ ਬਾਰਸੀਲੋਨਾ ਨੂੰ ਅਲਵਿਦਾ ਕਿਹਾ ਹੈ।
ਬਾਰਸੀਲੋਨਾ ਦੇ ਖਿਡਾਰੀ ਵਜੋਂ ਆਪਣੀ ਆਖਰੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਹੁੰਦੇ ਹੋਏ ਉਹ ਭਾਵੁਕ ਹੋ ਗਏ ਸੀ। ਲਿਓਨਲ ਮੈਸੀ ਫ੍ਰੈਂਚ ਕਲੱਬ ਪੈਰਿਸ ਸੇਂਟ-ਜਰਮੇਨ ਲਈ ਖੇਡਣ ਲਈ ਹਰ ਸਾਲ 25 ਮਿਲੀਅਨ ਪੌਂਡ (ਲੱਗਭਗ 258 ਕਰੋੜ ਰੁਪਏ) ਲਵੇਗਾ। 34 ਸਾਲਾ ਮੈਸੀ ਕੋਲ ਸੌਦੇ ਨੂੰ ਤਿੰਨ ਸਾਲ ਤੱਕ ਵਧਾਉਣ ਦਾ ਵਿਕਲਪ ਹੋਵੇਗਾ ਅਤੇ ਮੈਸੀ ਬਾਰਸੀਲੋਨਾ ਨਾਲ ਪੰਜ ਸਾਲਾਂ ਦੇ ਨਵੇਂ ਇਕਰਾਰਨਾਮੇ ‘ਤੇ ਦਸਤਖਤ ਕਰਨ ਲਈ ਤਿਆਰ ਸੀ, ਪਰ ਕਲੱਬ ਇਸ ਸੌਦੇ ਨੂੰ ਪੂਰਾ ਕਰਨ ਵਿੱਚ ਅਸਮਰੱਥ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਵਿਗੜੇ ਹਲਾਤ, ਭਾਰਤੀ ਦੂਤਘਰ ਨੇ ਨਾਗਰਿਕਾਂ ਨੂੰ ਹਵਾਈ ਸੇਵਾ ਬੰਦ ਹੋਣ ਤੋਂ ਪਹਿਲਾਂ ਵਾਪਿਸ ਪਰਤਣ ਦੀ ਸਲਾਹ ਜਾਰੀ ਕਰ ਕਿਹਾ…
ਪਿਛਲੇ ਹਫਤੇ ਬਾਰਸੀਲੋਨਾ ਛੱਡਣ ਤੋਂ ਬਾਅਦ ਮੈਸੀ ਦੇ ਕੋਲ ਦੋ ਹੋਰ ਵਿਕਲਪ ਸਨ, ਪਰ ਮੈਸੀ ਨੇ ਪੀਐਸਜੀ ਵਿੱਚ ਜਾਣ ਦਾ ਫੈਸਲਾ ਕੀਤਾ। ਮੈਸੀ ਨੇ ਅਤੀਤ ਵਿੱਚ ਕਿਹਾ ਸੀ ਕਿ ਉਹ ਬਾਰਸੀਲੋਨਾ ਵਿੱਚ ਰਹਿਣਾ ਚਾਹੁੰਦਾ ਸੀ ਅਤੇ ਉਸ ਨੇ ਕਲੱਬ ਵਿੱਚ ਰਹਿਣ ਲਈ “ਸਭ ਕੁੱਝ ਕੀਤਾ।” ਉਹ 50 ਪ੍ਰਤੀਸ਼ਤ ਤਨਖਾਹ ਵਿੱਚ ਕਟੌਤੀ ਲਈ ਵੀ ਸਹਿਮਤ ਹੋ ਗਿਆ ਸੀ। ਹਾਲਾਂਕਿ, ਕੁੱਝ ਨਿਯਮਾਂ ਦੇ ਕਾਰਨ, ਬਾਰਸੀਲੋਨਾ ਅਜਿਹਾ ਕਰਨ ਵਿੱਚ ਅਸਮਰੱਥ ਸੀ। ਮੈਸੀ ਹੁਣ ਪੀਐਸਜੀ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੈ।
ਇਹ ਵੀ ਦੇਖੋ : Big Breaking : School ਖੁੱਲ੍ਹਦਿਆਂ ਹੀ ਬੱਚਿਆਂ ‘ਚ ਫੈਲਣ ਲੱਗਾ ਕੋਰੋਨਾ.. | Ludhiana Corona Positive Students