ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡ ਕ੍ਰਿਸ ਕੇਰਨਸ ਨੂੰ ਅਚਾਨਕ ਬੇਹੋਸ਼ ਹੋ ਜਾਣ ਤੋਂ ਬਾਅਦ ਆਸਟ੍ਰੇਲੀਆ ਦੇ ਕੈਨਬਰਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਲਾਈਫ ਸਪੋਰਟ ਸਿਸਟਮ ‘ਤੇ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਿਊਜ਼ੀਲੈਂਡ ਦੇ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਕ੍ਰਿਸ ਕੇਰਨਸ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਦੇ ਇੱਕ ਹਸਪਤਾਲ ਵਿੱਚ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, 51 ਸਾਲਾ ਕ੍ਰੇਨਸ ਦੀ ਮੁੱਖ ਧਮਣੀ ਦੀ ਅੰਦਰਲੀ ਪਰਤ ਫਟ ਗਈ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਪਿਛਲੇ ਹਫਤੇ ਹੀ ਕੈਨਬਰਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀਆ ਕਈ ਸਰਜਰੀਆਂ ਵੀ ਹੋ ਚੁੱਕੀਆਂ ਹਨ। ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ‘ਤੇ ਮੈਚ ਫਿਕਸਿੰਗ ਦਾ ਵੀ ਦੋਸ਼ ਲੱਗਿਆ ਸੀ। ਇਸ ਕਾਰਨ, ਉਨ੍ਹਾਂ ਦੀ ਵਿੱਤੀ ਹਾਲਤ ਵੀ ਵਿਗੜ ਗਈ ਸੀ ਅਤੇ ਉਸਨੂੰ ਬੱਸ ਤੱਕ ਧੋਣੀ ਪਈ ਸੀ। ਕੇਰਨਸ ਇਸ ਵੇਲੇ ਕੈਨਬਰਾ ਦੇ ਇੱਕ ਹਸਪਤਾਲ ਵਿੱਚ ਹਨ।
ਇਹ ਵੀ ਪੜ੍ਹੋ : ‘ਆਕਸੀਜਨ ਦੀ ਘਾਟ ਕਾਰਨ ਹੋਈਆਂ ਸੀ ਮੌਤਾਂ’, ਪਹਿਲੀ ਵਾਰ ਮੰਨੀ ਸਰਕਾਰ, ਕੋਰੋਨਾ ਦੀ ਦੂਜੀ ਲਹਿਰ ਬਾਰੇ ਸਾਂਝੀ ਕੀਤੀ ਇਹ ਰਿਪੋਰਟ
ਪਰ ਉਨ੍ਹਾਂ ਨੂੰ ਛੇਤੀ ਹੀ ਸਿਡਨੀ ਭੇਜ ਦਿੱਤਾ ਜਾਵੇਗਾ। ਇਸ ਆਲਰਾਊਂਡਰ ਨੇ ਨਿਊਜ਼ੀਲੈਂਡ ਲਈ 62 ਟੈਸਟ ਅਤੇ 215 ਵਨਡੇ ਖੇਡੇ ਹਨ। ਉਨ੍ਹਾਂ ਨੂੰ 2000 ਵਿੱਚ ਵਿਜ਼ਡਨ ਨੇ ਸਾਲ ਦੇ 5 ਸਰਬੋਤਮ ਖਿਡਾਰੀਆਂ ਵਿੱਚੋਂ ਵੀ ਇੱਕ ਚੁਣਿਆ ਸੀ। ਉਹ ਦੁਨੀਆ ਦੇ ਸਰਬੋਤਮ ਆਲਰਾਊਂਡਰਾਂ ਵਿੱਚ ਗਿਣੇ ਜਾਂਦੇ ਸੀ। 2004 ਵਿੱਚ, ਉਹ ਆਲਰਾਊਂਡਰ ਦੇ ਰੂਪ ਵਿੱਚ 200 ਵਿਕਟਾਂ ਅਤੇ 3,000 ਦੌੜਾਂ ਬਣਾਉਣ ਵਾਲੇ ਛੇਵੇਂ ਖਿਡਾਰੀ ਬਣੇ ਸੀ।
ਇਹ ਵੀ ਦੇਖੋ : ਬੇਅੰਤ ਕੌਰ ਮਾਮਲੇ ‘ਚ ਲਵਪ੍ਰੀਤ ਦਾ ਪਰਿਵਾਰ ਘੇਰੇਗਾ ਮੋਤੀ ਮਹਿਲ, ਪੁਲਿਸ ‘ਤੇ ਬੇਅੰਤ ਕੌਰ ਦਾ ਸਾਥ ਦੇਣ ਦੇ ਲਾਏ ਇਲਜ਼ਾਮ