ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਮੰਗਲਵਾਰ ਨੂੰ ਉਪਰਲੇ ਸਦਨ ਵਿੱਚ ਹੋਏ ਹੰਗਾਮੇ ਤੋਂ ਬੇਹੱਦ ਨਾਰਾਜ਼ ਹਨ। ਇਸ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ, ਕੱਲ੍ਹ ਕੁੱਝ ਮੈਂਬਰਾਂ ਦੇ ਮੇਜ਼ ‘ਤੇ ਚੜ੍ਹਨ ਦੀ ਘਟਨਾ ਤੋਂ ਮੈਂ ਬਹੁਤ ਦੁਖੀ ਅਤੇ ਪਰੇਸ਼ਾਨ ਹਾਂ।
ਇਸ ਦੌਰਾਨ ਨਾਇਡੂ ਬਹੁਤ ਭਾਵੁਕ ਦਿਖਾਈ ਦਿੱਤੇ, ਕਿਹਾ, ਇੰਨਾ ਹੀ ਨਹੀਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਰਾਜ ਸਭਾ ਵਿੱਚ ਰੋਂਦਿਆਂ ਕਿਹਾ – ਸੰਸਦ ਮੈਂਬਰਾਂ ਦੇ ਵਤੀਰੇ ਕਾਰਨ ਮੈਂ ਸਾਰੀ ਰਾਤ ਨਹੀਂ ਸੌਂ ਸਕਿਆ। ਮੰਗਲਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਮੇਜ਼ ‘ਤੇ ਚੜ੍ਹੇ ਸੀ। ਫਿਰ ਬਾਜਵਾ ਨੇ ਰੂਲਬੁੱਕ ਨੂੰ ਕੁਰਸੀ ‘ਤੇ ਸੁੱਟ ਦਿੱਤਾ ਸੀ। ਸਰਕਾਰ ਦੇ ਕਈ ਮੰਤਰੀਆਂ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਹੋਏ ਹੰਗਾਮੇ ਨੂੰ ਸ਼ਰਮਨਾਕ ਘਟਨਾ ਕਰਾਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਬਾਜਵਾ ਅਤੇ ‘ਆਪ’ ਦੇ ਸੰਸਦ ਮੈਂਬਰ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਰਾਜ ਸਭਾ ਵਿੱਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਵਿਰੁੱਧ ਮਾਮਲਾ ਸੰਸਦ ਦੀ ਨੈਤਿਕਤਾ ਕਮੇਟੀ ਕੋਲ ਭੇਜਿਆ ਜਾ ਸਕਦਾ ਹੈ। ਸਰਕਾਰ ਨੇ ਮੰਗ ਕੀਤੀ ਹੈ ਕਿ ਰਾਜ ਸਭਾ ਵਿੱਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਦੋਂ ਬੁੱਧਵਾਰ ਨੂੰ ਕਾਰਵਾਈ ਸ਼ੁਰੂ ਹੋਈ ਤਾਂ ਚੇਅਰਮੈਨ ਨੇ ਕਿਹਾ ਕਿ ਕੁੱਝ ਮੈਂਬਰਾਂ ਦੇ ਮੇਜ਼ ‘ਤੇ ਖੜ੍ਹੇ ਹੋਣ ਦੇ ਤਰੀਕੇ ਤੋਂ ਮੈਂ ਦੁਖੀ ਹਾਂ। ਉਹ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਵਿਗੜੇ ਹਲਾਤ, ਤਾਲਿਬਾਨ ਨੇ 3 ਹੋਰ ਸ਼ਹਿਰਾਂ ‘ਤੇ ਕੀਤਾ ਕਬਜ਼ਾ, ਕ੍ਰਿਕਟਰ ਰਾਸ਼ਿਦ ਖਾਨ ਨੇ ਦੁਨੀਆ ਨੂੰ ਕੀਤੀ ਇਹ ਅਪੀਲ
ਮਹੱਤਵਪੂਰਨ ਗੱਲ ਇਹ ਹੈ ਕਿ ਪੇਗਾਸਸ ਜਾਸੂਸੀ ਘੁਟਾਲਾ, ਪੈਟਰੋਲ-ਡੀਜ਼ਲ ਦੀ ਕੀਮਤ ਅਤੇ ਕਿਸਾਨਾਂ ਦੇ ਅੰਦੋਲਨ ਵਰਗੇ ਮੁੱਦਿਆਂ ‘ਤੇ ਚਰਚਾ ਅਤੇ ਪ੍ਰਸ਼ਨਾਂ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਚਕਾਰ ਡੈੱਡਲਾਕ ਹੈ। ਸਰਕਾਰ ਅਤੇ ਵਿਰੋਧੀ ਪਾਰਟੀਆਂ ਦੋਵੇਂ ਕਹਿ ਰਹੇ ਹਨ ਕਿ ਉਹ ਚਰਚਾ ਲਈ ਤਿਆਰ ਹਨ, ਪਰ ਸਦਨ ਵਿੱਚ ਹੰਗਾਮਾ ਅਤੇ ਨਾਅਰੇਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਬੁੱਧਵਾਰ ਨੂੰ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਇਸ ਤਰ੍ਹਾਂ, ਹੇਠਲਾ ਸਦਨ ਦੀ ਕਾਰਵਾਈ ਸਮੇਂ ਤੋਂ ਦੋ ਦਿਨ ਪਹਿਲਾਂ ਖਤਮ ਹੋ ਗਈ।
ਇਹ ਵੀ ਦੇਖੋ : ਦੇਖੋ ਰੱਬ ਦਾ ਕਹਿਰ ਕਿਵੇਂ ਆਪਣੇ ਭਰਾ ਨੂੰ ਆਪਣਾ ਦੁੱਧ ਪਿਲਾਉਣ ਲਈ ਮਜਬੂਰ ਹੈ ਵੱਡੀ ਭੈਣ