ਸੰਸਦ ਦਾ ਮੌਨਸੂਨ ਸੈਸ਼ਨ ਪੂਰੀ ਤਰ੍ਹਾਂ ਹੰਗਾਮੇ ਦੀ ਭੇਟ ਚੜ੍ਹ ਗਿਆ ਹੈ ਅਤੇ ਸੈਸ਼ਨ ਬੁੱਧਵਾਰ ਨੂੰ ਸਮਾਪਿਤ ਵੀ ਹੋ ਗਿਆ। ਹੁਣ ਵਿਰੋਧੀ ਪਾਰਟੀਆਂ ਸੰਸਦ ਦੇ ਬਾਹਰ ਸੜਕ ‘ਤੇ ‘ਤੇ ਵੀ ਇਕਜੁਟਤਾ ਦਿਖਾ ਰਹੀਆਂ ਹਨ।
ਵੀਰਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਲੱਗਭਗ 15 ਵਿਰੋਧੀ ਪਾਰਟੀਆਂ ਸੰਸਦ ਤੋਂ ਵਿਜੇ ਚੌਕ ਤੱਕ ਮਾਰਚ ਕੱਢ ਰਹੀਆਂ ਹਨ। ਇਹ ਮਾਰਚ ਸੰਸਦ ਕੰਪਲੈਕਸ ਵਿੱਚ ਮੌਜੂਦ ਗਾਂਧੀ ਬੁੱਤ ਦੇ ਨੇੜੇ ਕੱਢਿਆ ਗਿਆ ਹੈ ਅਤੇ ਇੱਥੇ ਮੌਨਸੂਨ ਸੈਸ਼ਨ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਨ, ਚਰਚਾ ਨਾ ਕਰਨ ਦਾ ਵਿਰੋਧ ਕੀਤਾ ਜਾਂ ਰਿਹਾ ਹੈ। ਸਾਰੀਆਂ ਵਿਰੋਧੀ ਧਿਰਾਂ ਦੇ ਨੇਤਾ ਇਸ ਤੋਂ ਬਾਅਦ ਮੀਡੀਆ ਨਾਲ ਵੀ ਗੱਲ ਕਰ ਸਕਦੇ ਹਨ।
ਇਹ ਵੀ ਪੜ੍ਹੋ : ਰਾਹੁਲ ਸਮੇਤ ਕਈ ਵੱਡੇ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਦਾ ਟਵਿੱਟਰ ਅਕਾਊਂਟ ਵੀ ਹੋਇਆ ਬੰਦ, ਪਾਰਟੀ ਨੇ ਕਿਹਾ – ‘ਅਸੀਂ ਲੜਦੇ ਰਹਾਂਗੇ’
ਦਰਅਸਲ, ਪਿਛਲੇ ਦਿਨੀਂ ਰਾਜ ਸਭਾ ਵਿੱਚ ਮਹਿਲਾ ਸੰਸਦ ਮੈਂਬਰਾਂ ਨਾਲ ਬਦਸਲੂਕੀ ਦਾ ਇਲਜ਼ਾਮ ਵੀ ਲਾਇਆ ਗਿਆ ਸੀ। ਸੁਰੱਖਿਆ ਕਰਮਚਾਰੀਆਂ ‘ਤੇ ਦੁਰਵਿਹਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧੀ ਨੇਤਾਵਾਂ ਦਾ ਕਹਿਣਾ ਹੈ ਕਿ ਸੰਸਦ ਦੇ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਵਿਰੋਧੀ ਪਾਰਟੀਆਂ ਦੇ ਸਾਂਝੇ ਮਾਰਚ ਤੋਂ ਪਹਿਲਾਂ ਸਾਰੇ ਨੇਤਾਵਾਂ ਨੇ ਕਾਂਗਰਸੀ ਨੇਤਾ ਮਲਿਕਾਰਜੁਨ ਖੜਗੇ ਦੇ ਘਰ ਮੀਟਿੰਗ ਕੀਤੀ ਸੀ। ਰਾਹੁਲ ਗਾਂਧੀ, ਸੰਜੇ ਰਾਉਤ ਸਮੇਤ ਹੋਰ ਨੇਤਾਵਾਂ ਨੇ ਇਸ ਮਾਰਚ ਵਿੱਚ ਹਿੱਸਾ ਲਿਆ ਹੈ। ਮਾਰਚ ਤੋਂ ਬਾਅਦ ਸਾਰੇ ਵਿਰੋਧੀ ਨੇਤਾ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੂੰ ਮਿਲਣਗੇ।
ਇਹ ਵੀ ਦੇਖੋ : ਇਸ ਪਿੰਡ ਦੀਆਂ ਮੱਝਾਂ-ਗਾਵਾਂ ਨੂੰ ਪਤਾ ਨਹੀਂ ਕੀ ਹੋ ਗਿਆ, ਖੜ੍ਹੇ-ਖੜ੍ਹੇ ਹੋ ਰਹੀਆਂ ਨੇ ਬੇਹੋਸ਼!