ਲੁਧਿਆਣਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਫੈਕਟਰੀ ਦੀ ਪੁਰਾਣੀ ਇਮਾਰਤ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਮਗਰੋਂ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ।
ਫਿਲਹਾਲ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ। ਦਰਅਸਲ ਲੁਧਿਆਣਾ ‘ਚ ਚੀਮਾ ਚੌਂਕ ਨੇੜੇ ਆਰ. ਕੇ. ਰੋਡ ‘ਤੇ ਸਥਿਤ ਇੱਕ 3 ਮੰਜ਼ਿਲਾ ਇਮਾਰਤ ਵੀਰਵਾਰ ਨੂੰ ਡਿਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਨਗਰ ਨਿਗਮ ਵੱਲੋਂ ਇਸ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਕੁੱਝ ਲੋਕਾਂ ਵੱਲੋਂ ਇਸ ਅੰਦਰ ਕੰਮ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਪਿੰਡ ਪਹੁੰਚਣ ਤੋਂ ਬਾਅਦ ਕੀਤਾ ਵਾਅਦਾ, ਕਿਹਾ – ‘ਅਗਲੀ ਵਾਰ ਜ਼ਰੂਰ ਬਦਲੇਗਾ ਮੈਡਲ ਦਾ ਰੰਗ’
ਮਿਲੀ ਜਾਣਕਾਰੀ ਮੁਤਾਬਕ ਉਕਤ ਇਮਾਰਤ ‘ਚ ਕੁੱਝ ਸਮਾਂ ਪਹਿਲਾਂ ਅੱਗ ਲੱਗੀ ਸੀ ਪਰ ਮਾਲਕ ਵੱਲੋਂ ਇਮਾਰਤ ਦੀ ਮੁਰੰਮਤ ਨਹੀਂ ਕਰਵਾਈ ਗਈ। ਅੱਜ ਸਵੇਰੇ ਇਮਾਰਤ ਦਾ ਉੱਪਰੀ ਹਿੱਸਾ ਡਿੱਗ ਗਿਆ ਅਤੇ ਇਮਾਰਤ ਅਤੇ ਲੇਬਰ ਕੁਆਰਟਰਾਂ ‘ਚ ਮੌਜੂਦ ਕਈ ਲੋਕ ਮਲਬੇ ਹੇਠਾਂ ਦੱਬੇ ਗਏ।
ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ…
ਇਹ ਵੀ ਦੇਖੋ : ਮਿੰਟਾਂ ਸਕਿੰਟਾਂ ‘ਚ ਮਲਬੇ ‘ਚ ਤਬਦੀਲ ਹੋਈ ਇਮਾਰਤ, ਦਬੇ ਕਈ ਲੋਕ, ਦਿਲ ਦਹਿਲਾਉਣ ਵਾਲੀ ਵੀਡੀਓ | Ludhiana Latest News