ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸਾਬਕਾ ਡੀਜੀਪੀ ਸੈਣੀ ਨੂੰ ਅੰਤਰਿਮ ਜ਼ਮਾਨਤ ਦਿੰਦਿਆਂ ਹਾਈ ਕੋਰਟ ਨੇ ਇੱਕ ਹਫ਼ਤੇ ਵਿੱਚ ਜਾਂਚ ਵਿੱਚ ਸ਼ਾਮਿਲ ਹੋਣ ਦੇ ਆਦੇਸ਼ ਜਾਰੀ ਕੀਤੇ ਹਨ।
ਪੰਜਾਬ ਵਿਜੀਲੈਂਸ ਨੇ ਸੈਣੀ ਅਤੇ ਹੋਰਾਂ ਦੇ ਖਿਲਾਫ ਅਸਾਧਾਰਣ ਸੰਪਤੀ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਗ੍ਰਿਫਤਾਰੀ ਦੇ ਡਰੋਂ ਸੈਣੀ ਨੇ ਪਹਿਲਾਂ ਮੁਹਾਲੀ ਜ਼ਿਲ੍ਹਾ ਅਦਾਲਤ ਤੋਂ ਅਗਾਊ ਜ਼ਮਾਨਤ ਮੰਗੀ ਸੀ, ਜਿਸ ਨੂੰ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਸੀ। ਜ਼ਿਲ੍ਹਾ ਅਦਾਲਤ ਵੱਲੋਂ ਅਗਾਊ ਜ਼ਮਾਨਤ ਰੱਦ ਕਰਨ ਤੋਂ ਬਾਅਦ, ਸੈਣੀ ਨੇ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਦੀ ਮੰਗ ਕੀਤੀ ਸੀ। ਬੁੱਧਵਾਰ ਨੂੰ ਸੈਣੀ ਅਤੇ ਸਰਕਾਰ ਦੋਵਾਂ ਦਾ ਪੱਖ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਵੀਰਵਾਰ ਨੂੰ ਹਾਈ ਕੋਰਟ ਨੇ ਸੈਣੀ ਨੂੰ ਜ਼ਮਾਨਤ ਦੇ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਹਨ।
ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਕਿਹਾ ਗਿਆ ਹੈ ਕਿ ਨਿਮਰਤਦੀਪ ਸਿੰਘ ਦੇ ਪਰਿਵਾਰ ਨੇ 1 ਅਪ੍ਰੈਲ, 2004 ਤੋਂ 10 ਦਸੰਬਰ, 2020 ਤੱਕ ਲੱਗਭਗ 35 ਅਚੱਲ ਸੰਪਤੀਆਂ ਬਣਾਈਆਂ ਹਨ। ਇਨ੍ਹਾਂ ਵਿੱਚ ਸੈਕਟਰ -20, ਚੰਡੀਗੜ੍ਹ ਦੀ ਕੋਠੀ ਨੰਬਰ 3048 ਵੀ ਸ਼ਾਮਿਲ ਹੈ। ਨਿਮਰਤਦੀਪ ਸਿੰਘ ਦੇ ਪਿਤਾ ਸੁਰਿੰਦਰਜੀਤ ਸਿੰਘ ਨੇ ਆਪਣੀ ਕੋਠੀ ਦੀ ਪਹਿਲੀ ਮੰਜ਼ਿਲ ਸੁਮੇਧ ਸਿੰਘ ਸੈਣੀ ਨੂੰ 11 ਮਹੀਨਿਆਂ ਲਈ 2.5 ਲੱਖ ਰੁਪਏ ਵਿੱਚ ਕਿਰਾਏ ਤੇ ਦਿੱਤੀ ਸੀ। ਇਹ ਸਮਝੌਤਾ 15 ਅਕਤੂਬਰ 2018 ਨੂੰ ਹਸਤਾਖਰ ਕੀਤਾ ਗਿਆ ਸੀ। ਐਫਆਈਆਰ ਵਿੱਚ 11 ਮਹੀਨਿਆਂ ਦਾ ਕੁੱਲ ਕਿਰਾਇਆ 27.5 ਲੱਖ ਰੁਪਏ ਦਰਜ ਕੀਤਾ ਗਿਆ ਹੈ ਪਰ ਇਹ ਵੀ ਕਿਹਾ ਗਿਆ ਹੈ ਕਿ ਸਮਝੌਤੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੈਣੀ ਨੇ 40 ਲੱਖ ਰੁਪਏ ਦੀ ਸੁਰੱਖਿਆ ਰਾਸ਼ੀ ਅਤੇ 2 ਮਹੀਨਿਆਂ ਲਈ 5 ਲੱਖ ਰੁਪਏ ਦਾ ਅਡਵਾਂਸ ਕਿਰਾਇਆ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਲੱਗਿਆ ਵੱਡਾ ਝੱਟਕਾ ! ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਸਲਾਹਕਾਰ ਬਣਨ ਤੋਂ ਇਨਕਾਰ
ਇਸ ਸਮੇਂ ਦੌਰਾਨ ਸੈਣੀ ਦੁਆਰਾ ਕੁੱਲ 45 ਲੱਖ ਦਾ ਭੁਗਤਾਨ ਕੀਤਾ ਗਿਆ, ਜੋ ਕਿ 11 ਮਹੀਨਿਆਂ ਦੇ ਕਿਰਾਏ ਤੋਂ ਵੱਧ ਹੈ। ਇਸ ਤੋਂ ਇਲਾਵਾ, ਸੈਣੀ ਨੇ ਅਗਸਤ, 2018 ਤੋਂ ਅਗਸਤ, 2020 ਤੱਕ ਸੁਰਿੰਦਰਜੀਤ ਸਿੰਘ ਦੇ ਖਾਤੇ ਵਿੱਚ 6.40 ਕਰੋੜ ਰੁਪਏ ਟ੍ਰਾਂਸਫਰ ਕੀਤੇ, ਜੋ ਕਿ ਕਿਰਾਏ ਦੇ ਡੀਡ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਨਹੀਂ ਹਨ। ਇਸ ਦੇ ਨਾਲ ਹੀ ਸੈਣੀ ਨੇ 2 ਕਰੋੜ ਰੁਪਏ ਦਾ ਹੋਰ ਭੁਗਤਾਨ ਵੀ ਕੀਤਾ।
ਇਹ ਵੀ ਦੇਖੋ : ਮੀਂਹ ਨੇ ਕੀਤੇ ਨਰਮਾ ਕਿਸਾਨ ਬਾਗੋਬਾਗ, ਸਰਕਾਰ ਨਾ ਸਹੀ ਕੁਦਰਤ ਨੇ ਦਿੱਤਾ ਸਾਥ