ਤਾਮਿਲਨਾਡੂ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਰਾਜ ਦੇ ਵਿੱਤ ਮੰਤਰੀ ਪੀਟੀਆਰ ਪਲਾਨੀਵੇਲ ਤਿਆਗਰਾਜਨ ਨੇ ਰਾਜ ਦੇ ਇਤਿਹਾਸ ਵਿੱਚ ਆਪਣਾ ਪਹਿਲਾ ਈ-ਬਜਟ ਪੇਸ਼ ਕੀਤਾ ਹੈ। ਇਸ ਦੌਰਾਨ ਤਾਮਿਲਨਾਡੂ ਸਰਕਾਰ ਨੇ ਪੈਟਰੋਲ ਟੈਕਸ 3 ਰੁਪਏ ਪ੍ਰਤੀ ਲੀਟਰ ਘਟਾਉਣ ਦਾ ਵੱਡਾ ਐਲਾਨ ਕੀਤਾ ਹੈ।
ਜਿਸ ਕਾਰਨ ਰਾਜ ਨੂੰ ਹਰ ਸਾਲ 1160 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਬਜਟ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਲਈ ਜਣੇਪਾ ਛੁੱਟੀ 9 ਮਹੀਨਿਆਂ ਤੋਂ ਵਧਾ ਕੇ 12 ਮਹੀਨੇ ਕਰ ਦਿੱਤੀ ਗਈ ਹੈ। ਜਲਵਾਯੂ ਪਰਿਵਰਤਨ ਲਈ ਕੇਂਦਰ 500 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਜਾਵੇਗਾ। 20,000 ਕਰੋੜ ਰੁਪਏ ਰਾਜ ਦੇ ਸਾਰੇ ਸਵੈ-ਸਹਾਇਤਾ ਸਮੂਹਾਂ ਨੂੰ ਕ੍ਰੈਡਿਟ ਦੇ ਰੂਪ ਵਿੱਚ ਵੰਡੇ ਜਾਣਗੇ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਦਹਿਸ਼ਤ ! ਕੰਧਾਰ ਤੋਂ ਬਾਅਦ ਲਸ਼ਕਰ ਗਾਹ ਸ਼ਹਿਰ ‘ਤੇ ਕੀਤਾ ਕਬਜ਼ਾ
ਵਿੱਤ ਮੰਤਰੀ ਨੇ ਕਿਹਾ, ਰਾਜ ਦੇ ਸਾਰੇ 79,395 ਛੋਟੇ ਪਿੰਡਾਂ ਵਿੱਚ ਹਰ ਵਿਅਕਤੀ ਨੂੰ ਪ੍ਰਤੀ ਦਿਨ 55 ਲੀਟਰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਕਦਮ ਚੁੱਕੇ ਜਾਣਗੇ। ਇਸ ਦੇ ਨਾਲ ਹੀ, ਇੱਕ ਲੱਖ ਤੋਂ ਵੱਧ ਆਬਾਦੀ ਵਾਲੇ 27 ਸ਼ਹਿਰਾਂ ਵਿੱਚ ਭੂਮੀਗਤ ਨਿਕਾਸੀ ਯੋਜਨਾ ਲਾਗੂ ਕੀਤੀ ਜਾਵੇਗੀ।
ਇਹ ਵੀ ਦੇਖੋ : ਇਸ ਬੰਦੇ ਦੇ ਹੱਥਾਂ ਦਾ ਕਮਾਲ, ਕਿਵੇਂ ਬਣਾ ਦਿੰਦਾ ਹੈ Verna ਗੱਡੀ ਨੂੰ Audi… | King Of Classic Vintage Cars