BABBU MAAN SHARES A POST : ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਜਿਹਨਾਂ ਨੂੰ ਸਭ ਖੰਟ ਵਾਲੇ ਦੇ ਨਾਂ ਨਾਲ ਵੀ ਜਾਣਦੇ ਹਨ। ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਦੀ ਹਰ ਆਮ-ਖਾਸ ਗੱਲ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਸਦਾ ਦੇਸ਼ 75ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਹਰ ਕੋਈ ਦੇਸ਼ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰ ਰਿਹਾ ਹੈ।
ਇਸ ਮੌਕੇ ਬੱਬੂ ਮਾਨ ਨੇ ਵੀ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਇੱਕ ਖਾਸ ਕਵਿਤਾ ਸਾਂਝੀ ਕੀਤੀ ਹੈ। ਜਿਸ ਦੇ ਬੋਲ ਬਹੁਤ ਸੁੰਦਰ ਹਨ। ਇਸ ਕਵਿਤਾ ਵਿੱਚ ਉਹ ਲਿਖਦੇ ਹਨ- ਇੱਕ ਨੂੰ ਲੱਗਦਾ ਆਜ਼ਾਦ ਹਾਂ ਮੈਂ, ਇੱਕ ਨੂੰ ਲੱਗਦਾ ਗੁਲਾਮ ਹਾਂ ਮੈਂ, ਇੱਕ ਨੂੰ ਲੱਗਦਾ ਖਾਸ ਹਾਂ ਮੈਂ, ਇੱਕ ਨੂੰ ਲੱਗਦਾ ਆਮ ਹਾਂ ਮੈਂ, ਚੁੱਪ ਹੈ ਅਜੇ ਕਲਮ ਮੇਰੀ ਅਜੇ ਕੁਝ ਲਿਖ ਨਹੀ ਰਹੀ,ਕਾਗਜ਼ਾਂ ਵਿੱਚ ਆਜ਼ਾਦੀ ਹੈ,ਅਜੇ ਮੈਨੂੰ ਦਿਖ ਨਹੀ ਰਹੀ,47 ਦੇ ਤੁਰੇ ਹੋਏ ਹਾਂ ਅਜੇ ਤੱਕ ਤੁਰੀਓ ਜਾ ਰਹੇ ਹਾਂ,ਫ਼ਸਲਾਂ ਦਾ ਮੁੱਲ ਲਵਾਉਣ ਲਈ ਧਰਨੇ ਲੈ ਰਹੇ ਹਾਂ,ਬਥੇਰਾ ਮੀਡੀਆ ਭਾਈ ਤੁਹਾਡੇ ਕੋਲ, ਆਪਣੀਆਂ ਸਿਫਤਾਂ ਆਪੇ ਕਰਾਈ ਜਾਓ,ਆਪਣੀਆਂ ਸਿਫਤਾਂ ਆਪੇ ਕਰਾਈ ਜਾਓ,ਸ਼ੇਰ ਪੰਜਾਬੀ ਕਹਿ ਕੇ,ਸਰਹੱਦਾਂ ਤੇ ਸਾਡੇ ਹੀ ਮਰਾਈ ਜਾਓ।
ਦੱਸਣਯੋਗ ਹੈ ਕਿ ਉਪਰੋਕਤ ਸਤਰਾਂ ਤੋਂ ਅਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਚੰਗੀ ਤਰਾਂ ਸਮਝ ਸਕਦੇ ਹਾਂ। ਉਹ ਕੀ ਕਹਿਣਾ ਚਾ ਰਹੇ ਹਨ। ਪਰ ਮੁਕਦੀ ਗੱਲ ਉਹ ਮੁੱਢ ਤੋਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ। ਅਕਸਰ ਆਪਣੇ ਸੋਸ਼ਲ ਮੀਡੀਆ ਤੇ ਵੀ ਕਿਸਾਨੀ ਨਾਲ ਜੁੜੀਆਂ ਬਹੁਤ ਹੀ ਖਾਸ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਚਾਹੇ ਗੱਲ ਕਰ ਲਇਏ ਕਿਸਾਨੀ ਦਿਵਸ ਦੀ ਜਾਂ ਕਿਸਾਨੀ ਨੂੰ ਅੱਠ ਮਹੀਨੇ ਪੂਰੇ ਹੋਣ ਦੀ ਹੁਣ ਤਕ ਹਰ ਵੱਡੀ ਛੋਟੀ ਕਿਸਾਨੀ ਘਟਨਾ ਦਾ ਜਿਕਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਰਾਹੀਂ ਲਾਜ਼ਮੀ ਕੀਤਾ ਹੈ।