ਸੋਮਵਾਰ ਨੂੰ ਸੁਪਰੀਮ ਕੋਰਟ ਦੀ ਇਮਾਰਤ ਦੇ ਬਾਹਰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਦੋਂ ਇੱਕ ਔਰਤ ਅਤੇ ਮਰਦ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਦੋਵਾਂ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਵੇਖ ਕੇ ਸੁਪਰੀਮ ਕੋਰਟ ਦੇ ਬਾਹਰਹਲਚਲ ਮੱਚ ਗਈ।
ਉੱਥੇ ਮੌਜੂਦ ਸਟਾਫ ਅਤੇ ਆਮ ਲੋਕਾਂ ਨੇ ਅੱਗ ਬੁਝਾਉਣ ਵਿੱਚ ਸਹਾਇਤਾ ਕੀਤੀ ਅਤੇ ਫਿਲਹਾਲ ਦੋਵਾਂ ਨੂੰ ਇਲਾਜ ਲਈ ਆਰਐਮਐਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਦੋਵਾਂ ਜ਼ਖ਼ਮੀਆਂ ਨੂੰ ਸਮੇਂ ਸਿਰ ਸਹਾਇਤਾ ਪਹੁੰਚਾਈ ਗਈ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ, ਅਚਾਨਕ ਅੱਗ ਲਗਾਉਣ ਦੀ ਘਟਨਾ ਕਾਰਨ ਮਰਦ ਅਤੇ ਔਰਤ ਨੇ ਸੁਪਰੀਮ ਕੋਰਟ ਦੇ ਬਾਹਰ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਕਾਬੁਲ ਹਵਾਈ ਅੱਡੇ ‘ਤੇ ਲਗਾਤਾਰ ਵਿਗੜਦੇ ਜਾਂ ਰਹੇ ਨੇ ਹਲਾਤ, ਗੋਲੀਬਾਰੀ ‘ਚ ਹੁਣ ਤੱਕ 5 ਲੋਕਾਂ ਦੀ ਹੋਈ ਮੌਤ
ਇਸ ਤੋਂ ਬਾਅਦ ਕੁੱਝ ਲੋਕ ਉਸ ਨੌਜਵਾਨ ਵੱਲ ਭੱਜੇ ਅਤੇ ਉਸ ਨੂੰ ਇੱਕ ਜਗ੍ਹਾ ਬਿਠਾਇਆ, ਉਸਦੇ ਜਲੇ ਹੋਏ ਕੱਪੜੇ ਉਤਾਰ ਦਿੱਤੇ ਅਤੇ ਉਸਨੂੰ ਕੰਬਲ ਨਾਲ ਢੱਕਿਆ ਹੈ। ਉਸੇ ਸਮੇਂ, ਕੁੱਝ ਲੋਕ ਔਰਤ ਵੱਲ ਭੱਜੇ ਅਤੇ ਉਸ ਨੂੰ ਗੰਭੀਰ ਰੂਪ ਵਿੱਚ ਜਲਣ ਤੋਂ ਬਚਾਇਆ। ਅੱਗ ਬੁਝਾਉਣ ਤੋਂ ਬਾਅਦ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ ਸਨ। ਪੁਲਿਸ ਕਰਮਚਾਰੀ ਅਤੇ ਸਟਾਫ ਉਨ੍ਹਾਂ ਨੂੰ ਤੁਰੰਤ ਇੱਕ ਚਾਦਰ ਨਾਲ ਢੱਕ ਕੇ ਹਸਪਤਾਲ ਲੈ ਗਏ। ਨੌਜਵਾਨ ਅਤੇ ਲੜਕੀ, ਜਿਨ੍ਹਾਂ ਦੀ ਉਮਰ 30 ਤੋਂ 35 ਸਾਲ ਹੈ, ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।
ਇਹ ਵੀ ਦੇਖੋ : ਦੋਨਾਲੀ ਲੈ ਕੇ ਬਣਾ ਰਹੇ ਸਨ ਵੀਡੀਓ, ਚੱਲ ਗਈ ਗੋਲੀ, ਨੌਜਵਾਨ ਪੁੱਤ ਦੀ ਚਲੇ ਗਈ ਜਾਨ, ਝੱਲੇ ਨੀ ਜਾਂਦੇ ਰੋਂਦੇ ਮਾਪੇ