ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਗਦੜ ਦਾ ਮਾਹੌਲ ਹੈ। ਅਫਗਾਨਿਸਤਾਨ ਵਿੱਚ ਹਾਲਾਤ ਕਾਫ਼ੀ ਤਣਾਅਪੂਰਨ ਹਨ। ਲੋਕ ਦੇਸ਼ ਛੱਡਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਿਸ ਕਾਰਨ ਹਵਾਈ ਅੱਡੇ ‘ਤੇ ਬਹੁਤ ਜ਼ਿਆਦਾ ਭੀੜ ਹੈ।
ਇਸੇ ਵਿਚਾਲੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਸਣੇ ਹੋਰ ਨਾਗਰਿਕਾਂ ਨੂੰ ਲੈ ਕੇ ਕਾਬੁਲ ਤੋਂ ਰਵਾਨਾ ਹੋਇਆ ਹਵਾਈ ਫੌਜ ਦਾ ਜਹਾਜ਼ ਗੁਜਰਾਤ ਦੇ ਜਾਮ ਨਗਰ ਪਹੁੰਚ ਗਿਆ ਹੈ।
ਦਰਅਸਲ, ਇਸ ਜਹਾਜ਼ ਵਿੱਚ ਤਕਰੀਬਨ 120 ਯਾਤਰੀ ਮੌਜੂਦ ਸਨ। ਭਾਰਤ ਦੀ ਧਰਤੀ ‘ਤੇ ਵਾਪਸ ਆਉਂਦਿਆਂ ਹੀ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਭਾਰਤੀਆਂ ਵੱਲੋਂ ਜਾਮ ਨਗਰ ਏਅਰਬੇਸ ‘ਤੇ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਗਾਏ ਗਏ।
ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਅਮਰੀਕਾ ਸਮਰਥਿਤ ਸਰਕਾਰ ਦੀ ਡਿੱਗ ਜਾਣ ਅਤੇ ਦੇਸ਼ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਤੋਂ ਭੱਜ ਜਾਣ ਤੋਂ ਬਾਅਦ ਐਤਵਾਰ ਨੂੰ ਤਾਲਿਬਾਨ ਨੇ ਕਾਬੁਲ ‘ਤੇ ਕਬਜ਼ਾ ਕਰ ਲਿਆ। ਤਾਲਿਬਾਨ ਨੇ 9/11 ਦੇ ਹਮਲਿਆਂ ਤੋਂ ਬਾਅਦ ਅਮਰੀਕੀ ਫੌਜ ਦੇ ਵਾਪਸ ਆਉਣ ਤੋਂ ਬਾਅਦ 20 ਸਾਲਾਂ ਬਾਅਦ ਮੁੜ ਦੇਸ਼ ‘ਤੇ ਕਬਜ਼ਾ ਕਰ ਲਿਆ ਹੈ।