ਜੰਮੂ -ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਰਾਸ਼ਟਰੀ ਰਾਈਫਲ ਦਾ ਇੱਕ ਜੇਸੀਓ ਸ਼ਹੀਦ ਹੋ ਗਿਆ।
ਥਾਨਾਮੰਡੀ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚ ਹੋਈ ਇਸ ਮੁਠਭੇੜ ਵਿੱਚ, ਜੇਸੀਓ ਗੋਲੀਆਂ ਲੱਗਣ ਤੋਂ ਬਾਅਦ ਜ਼ਖਮੀ ਹੋ ਗਿਆ ਸੀ। ਜਿਸਦੇ ਬਾਅਦ ਉਸਨੂੰ ਗੰਭੀਰ ਹਾਲਤ ਵਿੱਚ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿੱਥੇ ਕੁੱਝ ਸਮੇਂ ਬਾਅਦ ਹੀ JCO ਦੀ ਮੌਤ ਹੋ ਗਈ। ਰਾਜੌਰੀ ਦੀ ਪੁਲਿਸ ਸੁਪਰਡੈਂਟ ਸ਼ੀਮਾ ਨਬੀ ਕਸਬਾ ਨੇ ਦੱਸਿਆ ਕਿ ਅਜੇ ਵੀ ਇਲਾਕੇ ਵਿੱਚ ਮੁਕਾਬਲਾ ਜਾਰੀ ਹੈ।
ਇਹ ਵੀ ਪੜ੍ਹੋ : ਪੈਸਿਆਂ ਦੇ ਬੈਗ ਨਹੀਂ ਬਲਕਿ ਸਿਰਫ਼ ਇੱਕ ਜੋੜੀ ਕੱਪੜਿਆਂ ’ਚ ਛੱਡਿਆ ਅਫਗਾਨਿਸਤਾਨ ! ਰਾਸ਼ਟਰਪਤੀ ਗਨੀ ਦਾ ਪਹਿਲਾ ਵੱਡਾ ਬਿਆਨ
ਸੁਰੱਖਿਆ ਬਲਾਂ ਨੂੰ ਅੱਜ ਸਵੇਰੇ ਰਾਜੌਰੀ ਜ਼ਿਲ੍ਹੇ ਦੇ ਥਾਨਾਮੰਡੀ ਖੇਤਰ ਦੇ ਜੰਗਲ ਵਿੱਚ ਕੁੱਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇੱਥੇ ਆਪਣੀ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਮੁਹਿੰਮ ਦੌਰਾਨ ਕੁੱਝ ਅੱਤਵਾਦੀਆਂ ਨੇ ਸੁਰੱਖਿਆ ਬਲ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚ ਭਿਆਨਕ ਗੋਲੀਬਾਰੀ ਸ਼ੁਰੂ ਹੋ ਗਈ। ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ, ” ਤਲਾਸ਼ੀ ਮੁਹਿੰਮ ਦੌਰਾਨ ਅਚਾਨਕ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਫੌਜ ਨੇ ਵੀ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਦੇਖੋ : BJP ਲੀਡਰ ਨੂੰ ਰੋਕ ਮੁਟਿਆਰ ਨੇ ਕੱਢੀਆਂ ਸ਼ਰੇਆਮ ਗਾਲ੍ਹਾਂ, ਅੱਗੋ ਲੀਡਰਾਂ ਨੇ ਵੀ ਗਾਲ੍ਹਾਂ ‘ਚ ਦਿੱਤਾ ਜਵਾਬ!