ਕੋਰੋਨਾ ਮਹਾਮਾਰੀ ਦੇ ਵਿਚਕਾਰ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਹਨ। ਇਸ ਕਾਰਨ ਆਮ ਆਦਮੀ ਦੋਹਰੀ ਮਾਰ ਝੱਲ ਰਿਹਾ ਹੈ।
ਇਸ ਵਿਚਕਾਰ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਨੇ ਵੱਧਦੀ ਮਹਿੰਗਾਈ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਭਾਜਪਾ ਨੇਤਾ ਨੇ ਕਿਹਾ ਕਿ ਜੇਕਰ ਤੁਸੀਂ ਸਸਤਾ ਪੈਟਰੋਲ ਅਤੇ ਡੀਜ਼ਲ ਚਾਹੁੰਦੇ ਹੋ ਤਾਂ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਵਿੱਚ ਜਾਓ, ਉੱਥੇ ਸਸਤਾ ਪੈਟਰੋਲ ਉਪਲਬੱਧ ਹੈ। ਜਦੋਂ ਪੱਤਰਕਾਰਾਂ ਨੇ ਕਟਨੀ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਮਰਤਨ ਪਾਇਲ ਤੋਂ ਪੈਟਰੋਲ ਦੀਆਂ ਵਧੀਆਂ ਕੀਮਤਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, “ਤਾਲਿਬਾਨ, ਚਲੇ ਜਾਓ, ਉੱਥੇ ਪੈਟਰੋਲ 50 ਰੁਪਏ ਹੈ।
ਇਹ ਵੀ ਪੜ੍ਹੋ : ਨਾਰਾਇਣਪੁਰ ‘ਚ ਨਕਸਲੀਆਂ ਨੇ ITBP ਦੇ ਜਵਾਨਾਂ ‘ਤੇ ਕੀਤਾ ਹਮਲਾ, ਦੋ ਜਵਾਨ ਹੋਏ ਸ਼ਹੀਦ
ਉਥੋਂ ਤੇਲ ਭਰਾ ਲਿਆਉ, ਉੱਥੇ ਤੇਲ ਪਵਾਉਣ ਵਾਲਾ ਕੋਈ ਨਹੀਂ ਹੈ। ਪਾਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਦੀਆਂ ਦੋ ਲਹਿਰਾਂ ਆਈਆਂ ਹਨ, ਤੀਜੀ ਲਹਿਰ ਆਉਣ ਵਾਲੀ ਹੈ। ਕੀ ਤੁਹਾਨੂੰ ਪਤਾ ਹੈ ਕਿ ਦੇਸ਼ ਕਿਸ ਸਥਿਤੀ ਵਿੱਚੋਂ ਲੰਘ ਰਿਹਾ ਹੈ? ਤੁਹਾਨੂੰ ਸਿਰਫ ਪੈਟਰੋਲ ਅਤੇ ਡੀਜ਼ਲ ਦੀ ਪਈ ਹੈ।
ਇਹ ਵੀ ਦੇਖੋ : ਜੇ ਤੁਸੀਂ Ludhiana ਤੋਂ Amritsar ਕਰ ਰਹੇ ਹੋ ਸਫਰ ਤਾਂ ਆ ਸਕਦੀ ਹੈ ਪਰੇਸ਼ਾਨੀ, ਹਾਈਵੇ ਹੋ ਗਿਆ ਬੰਦ! Live