ਅਡਾਨੀ ਸਮੂਹ ਦੀ ਪ੍ਰਮੁੱਖ ਕੰਪਨੀ Adani Wilmar Ltd. ਦੇ IPO ਨੂੰ ਅਜੇ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਕੰਪਨੀ ਨੇ ਇਸ ਮਹੀਨੇ ਇਸ IPO ਦੇ ਲਈ ਮਾਰਕੀਟ ਰੈਗੂਲੇਟਰ ਸੇਬੀ ਨੂੰ ਅਰਜ਼ੀ ਦਿੱਤੀ ਸੀ, ਪਰ ਫਿਲਹਾਲ ਇਸ ਦੀ ਮਨਜ਼ੂਰੀ ਰੋਕ ਦਿੱਤੀ ਗਈ ਹੈ।
ਜਾਣੋ IPO ਕੀ ਹੈ ? ਦੇਸ਼ ਦੇ ਸਭ ਤੋਂ ਵੱਡੇ ਖਾਣ ਵਾਲੇ ਤੇਲ ਬ੍ਰਾਂਡਾਂ ਵਿੱਚੋਂ ਇੱਕ ਫਾਰਚੂਨ ਦੇ ਮਾਲਕ Adani Wilmar Ltd. ਨੇ 2 ਅਗਸਤ ਨੂੰ ਸੇਬੀ ਕੋਲ IPO (ਡੀਆਰਐਚਪੀ) ਲਈ ਅਰਜ਼ੀ ਦਿੱਤੀ ਸੀ। ਕੰਪਨੀ ਦਾ ਇਹ IPO ਲੱਗਭਗ 4500 ਕਰੋੜ ਰੁਪਏ ਦਾ ਹੈ ਅਤੇ ਇਸ ਵਿੱਚ ਇਸ FMCG ਕੰਪਨੀ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣੇ ਹਨ। ਇਸ ਤੋਂ ਇਲਾਵਾ ਆਈਪੀਓ ਵਿੱਚ ਕੰਪਨੀ ਵੱਲੋਂ ਕੋਈ ਹੋਰ ਪੇਸ਼ਕਸ਼ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : PM ਮੋਦੀ ਨੇ Onam ਤਿਉਹਾਰ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ, ਕਿਹਾ – ‘ਇਹ ਤਿਉਹਾਰ ਭਾਈਚਾਰੇ ਦੀ ਮਿਸਾਲ’
ਜਾਣੋ ਸੇਬੀ ਨੇ ਕਿਉਂ ਲਗਾਈ ਰੋਕ ? ਸੇਬੀ ਦੀ ਵੈਬਸਾਈਟ ‘ਤੇ ਉਪਲਬੱਧ ਜਾਣਕਾਰੀ ਦੇ ਅਨੁਸਾਰ, Adani Wilmar Ltd ਦੇ IPO ਨੂੰ ‘abeyance’ (ਭਾਵ ਹੋਲਡ ‘ਤੇ) ਰੱਖਿਆ ਗਿਆ ਹੈ। ਹਾਲਾਂਕਿ ਸੇਬੀ ਨੇ ਇਸ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਹੈ। ਪਰ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫਾਰਚੂਨ ਬ੍ਰਾਂਡ ਦਾ ਮਾਲਕ Adani Wilmar Ltd ਹੈ, ਵਰਤਮਾਨ ਵਿੱਚ, ਆਈਪੀਓ ਨੂੰ ਮਨਜ਼ੂਰੀ ਦੇਣ ‘ਤੇ ਇਹ ਪਾਬੰਦੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਜ਼ ਦੇ ਖਿਲਾਫ ਚੱਲ ਰਹੀ ਜਾਂਚ ਦੇ ਕਾਰਨ ਲਗਾਈ ਗਈ ਹੈ। ਸੇਬੀ ਦਾ ਨਿਯਮ – ਸੇਬੀ ਦੇ ਨਿਯਮਾਂ ਦੇ ਅਨੁਸਾਰ, ਜੇਕਰ ਉਸਦਾ ਕੋਈ ਵਿਭਾਗ ਕਿਸੇ ਕੰਪਨੀ ਦੀ ਜਾਂਚ ਕਰ ਰਿਹਾ ਹੈ, ਤਾਂ ਸਬੰਧਿਤ ਕੰਪਨੀ 90 ਦਿਨਾਂ ਲਈ ਆਈਪੀਓ ਆਦਿ ਲਿਆਉਣ ਦੀ ਮਨਜ਼ੂਰੀ ਨਹੀਂ ਲੈ ਸਕਦੀ।ਇਸ ਨੂੰ 45 ਦਿਨਾਂ ਲਈ ਅੱਗੇ ਵਧਾਇਆ ਜਾ ਸਕਦਾ ਹੈ।
ਇਹ ਵੀ ਦੇਖੋ : BJP ਨੂੰ ਝਟਕਾ, ਸਟੇਜ ਤੋਂ ਅਨਿਲ ਜੋਸ਼ੀ ਨੇ ਵੰਗਾਰੇ ਭਾਜਪਾ ਆਲੇ, ਕਹਿ ਦਿੱਤੀਆਂ ਵੱਡੀਆਂ ਗੱਲਾਂ..