ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 17 ਸਾਲਾਂ ਸ਼ੈਲੀ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ । ਲੰਬੀ ਛਾਲ ਦੀ ਉਭਰਦੀ ਹੋਈ ਖਿਡਾਰਨ ਅਤੇ ਦਿਗੱਜ ਅੰਜੂ ਬੌਬੀ ਜੌਰਜ ਕੋਲੋਂ ਖੇਡ ਦੀ ਸਿਖਲਾਈ ਲੈਣ ਵਾਲੀ ਸ਼ੈਲੀ ਨੇ 6.59 ਮੀਟਰ ਦੀ ਛਾਲ ਨਾਲ ਸਿਲਵਰ ਮੈਡਲ ਆਪਣੇ ਨਾਮ ਕੀਤਾ । ਸ਼ੈਲੀ ਸਿਰਫ ਇੱਕ ਸੈਂਟੀਮੀਟਰ ਦੇ ਫਰਕ ਨਾਲ ਸੋਨ ਤਗਮੇ ਤੋਂ ਖੁੰਝ ਗਈ ।
ਦਰਅਸਲ, ਸ਼ੈਲੀ ਹੁਣ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਲੰਬੀ ਛਾਲ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਸ਼ੈਲੀ ਨੇ ਕੁਆਲੀਫਿਕੇਸ਼ਨ ਵਿੱਚ 6.40 ਮੀਟਰ ਦੀ ਛਲਾਂਗ ਲਗਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਅਤੇ ਅਪਣੇ ਦੋਵੇਂ ਗਰੁੱਪ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ: ਕਾਬੁਲ ‘ਚ ਮੁੜ ਹੋਏ ਹਾਲਾਤ ਖਰਾਬ, ਏਅਰਪੋਰਟ ‘ਤੇ ਮਚੀ ਭਗਦੜ ਦੌਰਾਨ 7 ਲੋਕਾਂ ਦੀ ਮੌਤ
ਸਵਿਡਨ ਦੀ ਅਕਸਾਗ ਨੇ ਉਸ ਨਾਲੋਂ ਇਕ ਮੀਟਰ ਜ਼ਿਆਦਾ ਛਲਾਂਗ ਲਗਾਉਂਦੇ ਹੋਏ ਸੋਨੇ ਦਾ ਤਮਗਾ ਅਪਣੇ ਨਾਂਅ ਕੀਤਾ ਹੈ। ਯੂਕਰੇਨ ਦੀ ਮਾਰਿਆ ਹੋਰੀਲੋਵਾ ਨੇ 6.50 ਮੀਟਰ ਦੀ ਛਲਾਂਗ ਲਗਾਉਂਦੇ ਹੋਏ ਕਾਂਸੀ ਦਾ ਤਮਗਾ ਅਪਣੇ ਨਾਂਅ ਕੀਤਾ ਹੈ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਸਵੀਡਨ ਦੀ 18 ਸਾਲਾ ਮਾਜਾ ਅਸਕਾਗ ਨੇ ਗਰੁੱਪ ਏ ਵਿੱਚ 6.60 ਮੀਟਰ ਦੇ ਨਾਲ ਗੋਲਡ ਅਤੇ ਯੂਕਰੇਨ ਦੀ ਮਾਰੀਆ ਹੋਰੀਲੋਵਾ (6.50 ਮੀਟਰ) ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਜ਼ਿਕਰਯੋਗ ਹੈ ਕਿ ਸ਼ੈਲੀ ਨੇ ਮਹਿਲਾਵਾਂ ਦੀ ਲੰਬੀ ਛਾਲ ਦੇ ਫਾਈਨਲ ਵਿੱਚ ਪਹਿਲੀ ਅਤੇ ਦੂਜੀ ਕੋਸ਼ਿਸ਼ ਵਿੱਚ 6.34 ਮੀਟਰ ਦੀ ਛਲਾਂਗ ਲਗਾਈ । ਇਸ ਤੋਂ ਬਾਅਦ ਤੀਜੀ ਕੋਸ਼ਿਸ਼ ਵਿੱਚ ਉਸ ਨੇ 6.59 ਮੀਟਰ ਛਾਲ ਮਾਰੀ । ਹਾਲਾਂਕਿ ਉਸਦੀ ਚੌਥੀ ਅਤੇ ਪੰਜਵੀਂ ਕੋਸ਼ਿਸ਼ ਫਾਉਲ ਰਹੀ, ਪਰ ਉਸਨੇ ਆਖਰੀ ਕੋਸ਼ਿਸ਼ ਵਿੱਚ 6.37 ਮੀਟਰ ਦੀ ਦੂਰੀ ਤੈਅ ਕੀਤੀ।
ਇਹ ਵੀ ਦੇਖੋ: ਇਸ ਪਰਿਵਾਰ ‘ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਇੱਕ ਬ੍ਰਹਮਣ ਜੋੜਾ ਬਣ ਗਿਆ ਅੰਮ੍ਰਿਤਧਾਰੀ ਸਿੱਖ ਜੋੜਾ