ਛੱਤੀਸਗੜ੍ਹ ਦੇ ਮਾਓਵਾਦੀ ਪ੍ਰਭਾਵਿਤ ਖੇਤਰ ਸੁਕਮਾ ਦੇ ਜੰਗਲਾਂ ਵਿੱਚ ਨਕਸਲੀਆਂ ਅਤੇ ਜਵਾਨਾਂ ਦਰਮਿਆਨ ਜਬਰਦਸਤ ਮੁਕਾਬਲਾ ਚੱਲ ਰਿਹਾ ਹੈ। ਖਬਰਾਂ ਅਨੁਸਾਰ ਇਹ ਮੁਕਾਬਲਾ ਸੁਕਮਾ ਜ਼ਿਲੇ ਦੇ ਕੋਂਟਾ ਬਲਾਕ ਦੇ ਗੌਮਪਾੜ ਦੇ ਜੰਗਲਾਂ ਵਿੱਚ ਚੱਲ ਰਿਹਾ ਹੈ।
ਇਸ ਵਿੱਚ ਹੁਣ ਤੱਕ ਦੋ ਨਕਸਲੀ ਮਾਰੇ ਜਾ ਚੁੱਕੇ ਹਨ। ਖਬਰਾਂ ਅਨੁਸਾਰ ਇਹ ਮੁਕਾਬਲਾ ਸਵੇਰੇ 5 ਵਜੇ ਤੋਂ ਚੱਲ ਰਿਹਾ ਹੈ। ਮੁਕਾਬਲੇ ਦੇ ਦੌਰਾਨ ਪੁਲਿਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਇੱਕ ਨਕਸਲੀ ਕਮਾਂਡਰ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। 16 ਅਗਸਤ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲਵਾਦੀ ਕਮਾਂਡਰ ਕੁੰਜਮ ਦੇ ਆਤਮ ਸਮਰਪਣ ਨੇ ਵੀ ਮਾਓਵਾਦੀਆਂ ਨੂੰ ਵੱਡਾ ਝੱਟਕਾ ਦਿੱਤਾ ਸੀ। ਰਿਪੋਰਟਾਂ ਦੇ ਅਨੁਸਾਰ, ਡੀਆਰਜੀ ਅਤੇ ਸੀਆਰਪੀਐਫ ਦੇ ਜਵਾਨਾਂ ਦੀ ਟੀਮ ਇਸ ਨਕਸਲੀ ਪ੍ਰਭਾਵਿਤ ਖੇਤਰ ਵਿੱਚ ਏਰੀਆ Domination ਲਈ ਬਾਹਰ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਨਕਸਲੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਸੁਕਮਾ ਦੇ ਐਸਪੀ ਸੁਨੀਲ ਸ਼ਰਮਾ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਫਲਾਈਟ ਰਾਹੀਂ ਕਾਬੁਲ ਤੋਂ ਪਹੁੰਚੇ ਭਾਰਤ, ਕੇਂਦਰੀ ਮੰਤਰੀ ਪੁਰੀ ਨੇ ਸਾਂਝੀ ਕੀਤੀ ਵੀਡੀਓ
ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਦੇ ਨਿਰੰਤਰ ਆਪਰੇਸ਼ਨ ਦੇ ਕਾਰਨ ਨਕਸਲੀਆਂ ਦੀਆ ਗਤੀਵਿਧੀਆਂ ਵੀ ਵੱਧ ਗਈਆਂ ਹਨ। ਨਕਸਲਵਾਦੀਆਂ ਨੇ ਹਾਲ ਹੀ ਵਿੱਚ ਸੁਰੱਖਿਆ ਬਲਾਂ ‘ਤੇ ਹਮਲਾ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ। ਪਿਛਲੇ ਹਫ਼ਤੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀ ਹਮਲੇ ਵਿੱਚ ਆਈਟੀਬੀਪੀ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਨਕਸਲੀਆਂ ਨੇ ਕਾਡੇਮੇਟਾ ਕੈਂਪ ਤੋਂ 600 ਮੀਟਰ ਦੀ ਦੂਰੀ ‘ਤੇ ਫੌਜ ਦੇ ਜਵਾਨਾਂ ‘ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਨਕਸਲੀਆਂ ਨੇ ਸੁਰੱਖਿਆ ਬਲਾਂ ਤੋਂ ਇੱਕ ਏਕੇ -47 ਰਾਈਫਲ, ਦੋ ਬੁਲੇਟ ਪਰੂਫ ਜੈਕੇਟ ਅਤੇ ਇੱਕ ਵਾਕੀ ਟਾਕੀ ਵੀ ਲੁੱਟ ਲਿਆ ਸੀ।
ਇਹ ਵੀ ਦੇਖੋ : Guru Amar Das Ji ਬਾਰੇ ਬੋਲ ਬੁਰੇ ਫਸੇ Gurdas Maan ਨੇ LIVE ਹੋ ਕੇ ਆਖੀ ਗੱਲ੍ਹ… | Gurdas Maan Live