ਪਿਛਲੇ 48 ਘੰਟਿਆਂ ਤੋਂ ਹੋ ਰਹੀ ਬਾਰਿਸ਼ ਕਾਰਨ ਦੇਹਰਾਦੂਨ ਵਿੱਚ ਤਬਾਹੀ ਦੇ ਦ੍ਰਿਸ਼ ਨਜ਼ਰ ਆ ਰਹੇ ਹਨ। ਦੇਹਰਾਦੂਨ-ਰਿਸ਼ੀਕੇਸ਼ ਪੁੱਲ ਵੀ ਭਾਰੀ ਮੀਂਹ ਕਾਰਨ ਰਾਣੀ ਪੋਖਰੀ ਦੇ ਨੇੜੇ ਢਹਿ ਗਿਆ ਹੈ।
ਜਿਸ ਤੋਂ ਬਾਅਦ ਕਈ ਵਾਹਨ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ, ਲਗਾਤਾਰ ਮੀਂਹ ਦੇ ਕਾਰਨ, ਮਾਲਦੇਵਤਾ-ਸਹਸਧਾਰਾ ਲਿੰਕ ਸੜਕ ਕਈ ਮੀਟਰ ਤੱਕ ਨਦੀ ਵਿੱਚ ਲੀਨ ਹੋ ਗਈ ਹੈ। ਇਹ ਘਟਨਾ ਖੇੜੀ ਪਿੰਡ ਦੀ ਹੈ। ਇੱਥੇ ਭਾਰੀ ਮੀਂਹ ਕਾਰਨ ਸੜਕ ਵੀ ਕੱਟੀ ਗਈ ਹੈ ਅਤੇ ਸਾਰੀ ਸੜਕ ਪਾਣੀ ਵਿੱਚ ਰੁੜ੍ਹ ਗਈ ਹੈ। ਇੱਥੇ ਦੋ ਵਾਹਨਾਂ ਦੇ ਰੁੜ੍ਹਨ ਦੀਆਂ ਵੀ ਖਬਰਾਂ ਹਨ। ਇਸ ਸਮੇ ਬਚਾਅ ਕਾਰਜ ਵੀ ਜਾਰੀ ਹੈ। ਮੌਸਮ ਵਿਭਾਗ ਨੇ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਦੇ 5 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਨੈਨੀਤਾਲ, ਚੰਪਾਵਤ, ਊਧਵ ਸਿੰਘ ਨਗਰ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਸ਼ਾਮਿਲ ਹਨ।
ਇਹ ਵੀ ਪੜ੍ਹੋ : ‘ਹੁਣ ਯੂਪੀ ‘ਚ ਹੋਵੇਗਾ ਕਿਸਾਨਾਂ ਦਾ ਹੱਲਾ ਬੋਲ, ਦਿੱਲੀ ਤੋਂ ਬਾਅਦ ਹੁਣ ਰਾਜਧਾਨੀ ਲਖਨਊ ਦਾ ਕੀਤਾ ਜਾਵੇਗਾ ਘਿਰਾਓ’ : ਰਾਕੇਸ਼ ਟਿਕੈਤ
ਇਸ ਤੋਂ ਇਲਾਵਾ ਦੇਹਰਾਦੂਨ, ਟਿਹਰੀ, ਪੌੜੀ ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਆਫਤ ਪ੍ਰਬੰਧਨ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਦੇਰ ਰਾਤ ਬੱਦਲ ਫੱਟਣ ਤੋਂ ਬਾਅਦ, ਹੜ੍ਹ ਦਾ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ, ਕਈ ਥਾਵਾਂ ‘ਤੇ ਬਿਜਲੀ ਦੇ ਖੰਭੇ ਅਤੇ ਦਰੱਖਤ ਉਖੜ ਗਏ ਅਤੇ ਦੋਪਹੀਆ ਵਾਹਨ ਵੀ ਪਾਣੀ ਵਿੱਚ ਰੁੜ੍ਹ ਗਏ। ਹਾਲਾਂਕਿ ਇਸ ਘਟਨਾ ‘ਚ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ।
ਇਹ ਵੀ ਦੇਖੋ : Gurdas Maan ‘ਤੇ ਦਰਜ਼ ਪਰਚੇ ਨੂੰ ਲੈ ਕੇ,ਨਕੋਦਰ ਡੇਰੇ ਦਾ ਵੱਡਾ ਬਿਆਨ ਦਿੱਤਾ 2 ਟੁੱਕ ਜਵਾਬ ! Gurdas Maan | Nakodar