ਅਫਗਾਨਿਸਤਾਨ ਵਿੱਚ ਅਮਰੀਕੀ ਫੌਜੀ ਕਾਰਵਾਈ ਦੇ ਅੰਤ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ 31 ਅਗਸਤ ਨੂੰ ਅਫਗਾਨਿਸਤਾਨ ਤੋਂ ਆਪਣੀ ਫੌਜ ਪੂਰੀ ਤਰ੍ਹਾਂ ਵਾਪਸ ਲੈ ਲਵੇਗਾ ।
ਇਸ ਦੌਰਾਨ ਕਾਬੁਲ ਵਿੱਚ ਨਿਕਾਸੀ ਅਭਿਆਨ ਜਾਰੀ ਹੈ। ਵ੍ਹਾਈਟ ਹਾਊਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਮਰੀਕਾ ਨੇ ਬੀਤੇ 24 ਘੰਟਿਆਂ ਵਿੱਚ ਕਰੀਬ 2 ਹਜ਼ਾਰ ਲੋਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਬਾਹਰ ਕੱਢਿਆ ਹੈ। ਅਮਰੀਕਾ ਦੀਆਂ 11 ਫੌਜੀ ਉਡਾਣਾਂ ਅਤੇ ਸਹਿਯੋਗੀ ਦੇਸ਼ਾਂ ਦੀਆਂ ਸੱਤ ਉਡਾਣਾਂ ਰਾਹੀਂ ਤਕਰੀਬਨ 2000 ਲੋਕਾਂ ਨੂੰ ਕਾਬੁਲ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ।
ਇਹ ਵੀ ਪੜ੍ਹੋ: BREAKING : ਸੁਖਬੀਰ ਬਾਦਲ ਵੱਲੋਂ 3 ਹੋਰ ਉਮੀਦਵਾਰਾਂ ਦਾ ਐਲਾਨ
ਦਰਅਸਲ, ਇੱਕ ਨਿਊਜ਼ ਏਜੰਸੀ ਦੇ ਅਨੁਸਾਰ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਅਮਰੀਕਾ ਨੇ 14 ਅਗਸਤ ਤੋਂ ਹੁਣ ਤੱਕ ਕਾਬੁਲ ਏਅਰਪੋਰਟ ਤੋਂ ਲਗਭਗ 1,13,500 ਲੋਕਾਂ ਨੂੰ ਬਾਹਰ ਕੱਢਿਆ ਹੈ ਜਾਂ ਬਾਹਰ ਨਿਕਲਣ ਵਿੱਚ ਉਨ੍ਹਾਂ ਦੀ ਮਦਦ ਮਦਦ ਕੀਤੀ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਜੁਲਾਈ ਦੇ ਅੰਤ ਤੋਂ ਲਗਭਗ 1,19,000 ਲੋਕਾਂ ਨੂੰ ਦੂਜੀ ਜਗ੍ਹਾ ਭੇਜਿਆ ਹੈ।
ਇਸ ਸਬੰਧੀ ਆਰਮੀ ਆਪਰੇਸ਼ਨਲ ਟੈਸਟ ਕਮਾਂਡ ਦੇ ਮੇਜਰ ਜਨਰਲ ਹੈਂਕ ਟੇਲਰ ਨੇ ਕਿਹਾ ਕਿ ਅਮਰੀਕੀਆਂ ਅਤੇ ਕਮਜ਼ੋਰ ਅਫਗਾਨ ਨਾਗਰਿਕਾਂ ਨੂੰ ਕਾਬੁਲ ਤੋਂ ਬਾਹਰ ਕੱਢਣ ਲਈ ਹਰ ਦਿਨ ਆਪਣੀ ਜਾਨ ਦੀ ਬਾਜ਼ੀ ਲਗਾ ਰਹੇ ਬਹਾਦਰ ਲੋਕਾਂ ਦੇ ਕਾਰਨ ਹੁਣ ਵੀ ਕਈ ਲੋਕ ਸੁਰੱਖਿਅਤ ਹਨ । ਉਨ੍ਹਾਂ ਕਿਹਾ ਕਿ ਅਸੀਂ ਕਾਬੁਲ ਤੋਂ ਹੋਰ ਅਮਰੀਕੀ ਨਾਗਰਿਕਾਂ ਅਤੇ ਕਮਜ਼ੋਰ ਅਫਗਾਨ ਲੋਕਾਂ ਨੂੰ ਕੱਢ ਰਹੇ ਹਾਂ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਮਰੀਕੀ ਫੌਜ ਦੀਆਂ 32 ਉਡਾਣਾਂ, ਜਿਨ੍ਹਾਂ ਵਿੱਚ 27 ਸੀ-17 ਜਹਾਜ਼ ਅਤੇ ਪੰਜ ਸੀ -130 ਜਹਾਜ਼ ਦੀ ਮਦਦ ਨਾਲ ਲਗਭਗ 4 ਹਜ਼ਾਰ ਲੋਕਾਂ ਨੂੰ ਅਤੇ ਸਹਿਯੋਗੀ ਦੇਸ਼ਾਂ ਦੀਆਂ 34 ਉਡਾਣਾਂ ਰਾਹੀਂ 2,800 ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ ਗਿਆ।
ਇਹ ਵੀ ਦੇਖੋ: Luxury Vehicles ਤੋਂ ਮਹਿੰਗੇ Punjab ਦੇ Horse ,ਥਾਂ-ਥਾਂ ਤੋਂ Jagraon ਪਹੁੰਚੇ ਰਾਜੇ-ਮਹਾਰਾਜਿਆਂ