famous lyricist shehbaaz met : ਪੰਜਾਬੀ ਇੰਡਸਟਰੀ ‘ਚੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗੀਤਕਾਰ ਸ਼ਹਿਬਾਜ਼ ਦਾ ਬੀਤੇ ਦਿਨੀਂ ਬਰਨਾਲੇ ਵਿਖੇ ਬੱਸ ਨਾਲ ਐਕਸੀਡੈਂਟ ਹੋ ਗਿਆ ਸੀ। ਦਰਅਸਲ ਉਹ ਮੋਟਰਸਾਈਕਲ ‘ਤੇ ਸਵਾਰ ਸਨ। ਅਚਾਨਕ ਆਈ ਪਿੱਛੋਂ ਬੱਸ ਨਾਲ ਐਕਸੀਡੈਂਟ ਹੋਣ ਤੇ ਉਹਨਾਂ ਦਾ ਦੇਹਾਂਤ ਹੋ ਗਿਆ। ਸ਼ਹਿਬਾਜ਼ ਕਲਮ ਦੇ ਧਨੀ ਸਨ। ਉਹਨਾਂ ਨੇ ਇੰਡਸਟਰੀ ਦੇ ਮਸ਼ਹੂਰ ਗਾਇਕ ਨਛੱਤਰ ਗਿੱਲ ਨੂੰ ਬਹੁਤ ਸਾਰੇ ਲੰਮੀਆਂ ਉਮਰਾਂ ਵਾਲੇ ਗੀਤ ਦਿੱਤੇ ਹਨ।
ਉਹਨਾਂ ਦੇ ਮਸ਼ਹੂਰ ਗੀਤਾਂ ਵਿੱਚ ਨੈਣ ਨੈਣਾਂ ਨਾ ਮਿਲਾ’ ਲੀਂ ਭੇਤ ਖੁੱਲ੍ਹ ਜੂਗਾ ਸਾਰਾ, ਜਾਨ ਤੋਂ ਪਿਆਰਿਆ- ਨਛੱਤਰ ਗਿੱਲ,ਮੈਂ ਤਾਜ਼ ਬਣਾਵਾਂ ਕੀਹਦੇ ਲਈ, ਮੇਰੀ ਮੁਮਤਾਜ ਬੇਵਫ਼ਾ ਏ-ਇੰਦਰਜੀਤ ਨਿੱਕੂ ਅਤੇ ਹੋਰ ਕਿੰਨੇ ਗੀਤ ਹਨ। ਜਿਹਨਾਂ ਨੂੰ ਉਹਨਾਂ ਨੇ ਉਲੀਕਿਆ ਸੀ। ਦੱਸਣਯੋਗ ਹੈ ਕਿ ਗੁਰਨਾਮ ਗਾਮਾ ਅਤੇ ਸ਼ਹਿਬਾਜ਼ ਦੋ ਸਕੇ ਭਰਾ ਸਨ ਅਤੇ ਦੋਵੇਂ ਹੀ ਗੀਤਕਾਰ ਸਨ। ਗੁਰਨਾਮ ਗਾਮਾ ਜੀ ਦਾ ਦੇਹਾਂਤ ਵੀ ਪਿਛਲੇ ਸਮਿਆਂ ਦੌਰਾਨ ਹੀ ਹੋਇਆ ਸੀ। ਉਹਨਾਂ ਦੇ ਪਰਿਵਾਰ ਨੂੰ ਤਾ ਗੁਰਨਾਮ ਦਾ ਦੁੱਖ ਹੀ ਨਹੀਂ ਭੁੱਲਿਆ ਸੀ। ਤੇ ਹੁਣ ਉਹਨਾਂ ਨੂੰ ਇੱਕ ਹੋਰ ਸਦਮਾ ਝੱਲਣਾ ਪੈਣਾ ਹੈ।
ਜ਼ਿਕਰਯੋਗ ਹੈ ਕਿ ਨਛੱਤਰ ਗਿੱਲ ਨੇ ਵੀ ਉਹਨਾਂ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਲਿਖਿਆ ਬਹੁਤ ਦੁੱਖ ਭਰੀ ਖਬਰ.ਕਲਮ ਦਾ ਧਨੀ ਪਿਆਰਾ ਵੀਰ ਸ਼ਹਿਬਾਜ ਇੱਕ ਸੜਕ ਹਾਦਸੇ ‘ਚ’ ਸਾਥੋਂ ਹਮੇਸ਼ਾ ਲਈ ਵਿੱਛੜ ਗਿਆ। ਬਹੁਤ ਸਾਰੇ ਗੀਤ ਅਸੀਂ ਫਾਈਨਟੱਚ ਕੰਪਨੀ ‘ਚ’ ਸੰਗੀਤਕ ਸਫਰ ਦੌਰਾਨ ਇਕੱਠਿਆਂ ਬਣਾਏ। ਸਾਡੀ ਗੱਲ ਹੋਰ,ਨੈਣ ਨੈਣਾਂ ਨਾਲ,ਜਾਨ ਤੋਂ ਪਿਆਰਿਆ ਤੇ ਹੋਰ ਬਹੁਤ ਸਾਰੇ। ਉਸਦੇ ਲਿਖੇ ਗੀਤਾਂ ਦੀ ਉਮਰ ਬਹੁਤ ਲੰਮੀ ਹੈ ਪਰ ਉਸਦੀ ਆਪਣੀ ਉਮਰ ਵਾਹਿਗੁਰੂ ਨੇ ਪਤਾ ਨਹੀਂ ਏਨੀ ਛੋਟੀ ਕਿਉਂ ਲਿਖੀ। ਵਾਹਿਗੁਰੂ ਜੀ ਵੀਰ ਦੀ ਰੂਹ ਨੂੰ ਆਪਣੇਂ ਚਰਨਾਂ ‘ਚ’ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।