ਪੰਜਾਬ ਸਰਕਾਰ ਵੱਲੋ ਵੀਰਵਾਰ ਨੂੰ ਕੋਵਿਡ -19 ਦੇ ਸਬੰਧ ਵਿੱਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋ ਇਹ ਨਵੇਂ ਦਿਸ਼ਾ ਨਿਰਦੇਸ਼ 15 ਸਤੰਬਰ ਤੱਕ ਜਾਰੀ ਕੀਤੇ ਗਏ ਹਨ।
ਸਤੰਬਰ ਤੱਕ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਦੂਜੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਨੂੰ ਹੁਣ 72 ਘੰਟਿਆਂ ਦੇ ਅੰਦਰ-ਅੰਦਰ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ ਜਾਂ ਉਨ੍ਹਾਂ ਦੇ ਕੋਰੋਨਾ ਵੈਕਸੀਨ ਦੇ ਦੋਵੇ ਟੀਕੇ ਲੱਗੇ ਹੋਣੇ ਚਾਹੀਦੇ ਹਨ। ਭਾਵੇਂ ਯਾਤਰੀ ਸੜਕ ਰਾਹੀਂ ਪੰਜਾਬ ਆਉਣ ਜਾਂ ਫਿਰ ਹਵਾਈ ਸਫਰ ਰਾਹੀਂ।
ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਨੇ ਸਾਬਕਾ MP ਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦੇ ਦੇਹਾਂਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਇਸ ਤੋਂ ਇਲਾਵਾ ਇਕੱਠ ਕਰਨ ‘ਤੇ ਵੀ ਪਬੰਦੀ ਲਗਾਈ ਗਈ ਹੈ। ਆਦੇਸ਼ਾ ਦੇ ਅਨੁਸਾਰ ਹੁਣ ਇਨਡੋਰ ‘ਚ 150 ਲੋਕ ਅਤੇ ਇਨਡੋਰ ਤੋਂ ਬਾਹਰ ਮੈਦਾਨ ਵਿੱਚ 300 ਲੋਕ ਇਕੱਠੇ ਹੋ ਸਕਦੇ ਹਨ। ਇਸ ਤੋਂ ਇਲਾਵਾ ਜਿੰਮ, ਸਿਨੇਮਾ, ਰੈਸਟੋਰੈਂਟ 50 ਫੀਸਦੀ ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ।
ਇਹ ਵੀ ਦੇਖੋ : ਦੇਖੋ ਕਿਹੜੇ ਮੰਤਰੀਆਂ ਦੀ ਹੋ ਸਕਦੀ ਐ ਕੈਬਿਨੇਟ ‘ਚੋ ਛੁੱਟੀ, ਕੈਪਟਨ ਦੀ ਕੈਬਿਨੇਟ ‘ਚ ਹੋ ਸਕਦਾ ਵੱਡਾ ਬਦਲਾਅ ?