ਟੋਕੀਓ ਪੈਰਾਲਿੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਦਾ ਦਿਨ ਯਾਨੀ ਕਿ ਅੱਜ ਦਾ ਦਿਨ ਵੀ ਭਾਰਤ ਦੇ ਲਈ ਕਾਫੀ ਚੰਗਾ ਸਾਬਿਤ ਹੋ ਰਿਹਾ ਹੈ। ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਲਗਾਤਾਰ ਦੂਜਾ ਮੈਡਲ ਜਿੱਤ ਲਿਆ ਹੈ।
ਇਹ ਮੈਡਲ ਭਾਰਤ ਨੇ ਔਰਤਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਈਵੈਂਟ ਵਿੱਚ ਜਿੱਤਿਆ ਹੈ। ਅਵਨੀ ਲੇਖਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 50 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਅਵਨੀ ਲੇਖਰਾ ਦਾ ਇਹ ਦੂਜਾ ਤਮਗਾ ਹੈ।
ਇਸ ਤੋਂ ਪਹਿਲਾਂ ਉਹ ਦੇਸ਼ ਦੀ ਝੋਲੀ ਇੱਕ ਗੋਲਡ ਮੈਡਲ ਵੀ ਪਾ ਚੁੱਕੀ ਹੈ। ਉਹ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਹੈ। ਇਸ ਦੇ ਨਾਲ, ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਵੀ ਹੁਣ 12 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਆਕਲੈਂਡ ‘ਚ ਹੋਇਆ ਅੱਤਵਾਦੀ ਹਮਲਾ, ISIS ਅੱਤਵਾਦੀ ਨੇ ਦਿੱਤਾ ਘਟਨਾ ਨੂੰ ਅੰਜ਼ਾਮ, ਪੁਲਿਸ ਨੇ ਹਮਲਾਵਰ ਵੀ ਕੀਤਾ ਢੇਰ
19 ਸਾਲਾ ਅਵਨੀ ਨੇ 4 ਦਿਨ ਪਹਿਲਾਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਹੁਣ ਉਸਨੇ ਆਪਣੀ ਰਾਈਫਲ ਨਾਲ ਦੇਸ਼ ਲਈ ਕਾਂਸੀ ਦਾ ਤਮਗਾ ਜਿੱਤਿਆ ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦੁਆਰਾ ਜਿੱਤਿਆ ਇਹ ਚੌਥਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾ ਅੱਜ 18 ਸਾਲਾਂ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ 11 ਵਾਂ ਮੈਡਲ ਪਾਇਆ ਸੀ। ਭਾਰਤ ਦੇ ਪ੍ਰਵੀਨ ਕੁਮਾਰ ਨੇ ਹਾਈ ਜੰਪ ਟੀ 64 ਈਵੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਿਆ ਹੈ।
ਇਹ ਵੀ ਪੜ੍ਹੋ : ਗੱਲ੍ਹ ‘ਚ ਗੈਸ ਸਿਲੰਡਰ ਪਾ ਸੜਕ ‘ਤੇ ਬੈਠ ਰੋਟੀਆਂ ਬਣਾ ਰਿਹਾ ਇਹ ਸ਼ਕਸ ਕੱਢ ਰਿਹਾ ਹੈ ਸਰਕਾਰ ਦਾ ਜਲੂਸ | Gas Cylinder