ਦਿੱਲੀ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਇੱਕ ਵਿਅਕਤੀ ਨੇ ਪੁਲਿਸ ਸਟੇਸ਼ਨ ਵਿੱਚ ਫੋਨ ਕਰ ਲੰਡਨ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ।
ਕਾਲ ਤੋਂ ਬਾਅਦ, ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆਈਆਂ ਅਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ। ਇਸ ਦੇ ਨਾਲ ਹੀ ਇਸ ਫ਼ੋਨ ਕਾਲ ਦੇ ਬਾਅਦ ਦਿੱਲੀ ਪੁਲਿਸ ਸਮੇਤ ਸਾਰੀਆਂ ਏਜੰਸੀਆਂ ਫ਼ੋਨ ਕਾਲ ਦੀ ਜਾਂਚ ਵਿੱਚ ਜੁੱਟ ਗਈਆਂ। ਜਾਣਕਾਰੀ ਅਨੁਸਾਰ ਇਹ ਫੋਨ ਵੀਰਵਾਰ ਦੇਰ ਰਾਤ ਬਾਹਰੀ ਦਿੱਲੀ ਦੇ ਰਨਹੋਲਾ ਪੁਲਿਸ ਸਟੇਸ਼ਨ ‘ਚ ਆਇਆ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਨੇ ਫ਼ੋਨ ਕਰਨ ਵਾਲੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਫ਼ੋਨ ਕਾਲ ਰਾਹੀਂ, ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਫਲਾਈਟ ਨੂੰ 9/11 ਦੀ ਤਰਜ਼ ‘ਤੇ ਧਮਾਕੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।
ਇਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਯਾਤਰਾ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਯਾਤਰੀ ਜਹਾਜ਼ ਦੀ ਯਾਤਰਾ ਲਈ ਸਮੇਂ ਤੋਂ ਪਹਿਲਾਂ ਪਹੁੰਚਣ। ਇਹ ਵੀ ਕਿਹਾ ਗਿਆ ਕਿ ਹਵਾਈ ਅੱਡੇ ‘ਤੇ ਵਾਹਨਾਂ ਦੀ ਜਾਂਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਵੀਰਵਾਰ ਰਾਤ 10.30 ਵਜੇ ਕਿਸੇ ਨੇ ਰਨਹੌਲਾ ਪੁਲਿਸ ਸਟੇਸ਼ਨ ‘ਤੇ ਫੋਨ ਕਰਕੇ ਕਿਹਾ ਕਿ 9/11 ਦੀ ਤਰਜ਼ ‘ਤੇ ਉਹ ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਫਲਾਈਟ ਨੂੰ ਉਡਾ ਦੇਵੇਗਾ। ਇਹ ਸੂਚਨਾ ਮਿਲਦਿਆਂ ਹੀ ਪੂਰੇ ਥਾਣੇ ਵਿੱਚ ਹਲਚਲ ਮੱਚ ਗਈ। ਪੁਲਿਸ ਦੇ ਨਾਲ, ਹੋਰ ਏਜੰਸੀਆਂ ਨੇ ਵੀ ਤੁਰੰਤ ਕਾਰਵਾਈ ਕੀਤੀ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਗਈ। ਹਾਲਾਂਕਿ ਜਾਂਚ ਤੋਂ ਬਾਅਦ ਇਹ ਕਾਲ ਫਰਜ਼ੀ ਪਾਈ ਗਈ। ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਫਲਾਈਟ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ।
ਇਹ ਵੀ ਦੇਖੋ : ਸਹੁਰੇ ਘਰ ਗਏ ਲੈਕਚਰਾਰ ਨਾਲ ਵਾਪਰਿਆ ਵੱਡਾ ਭਾਣਾ, ਪੈ ਗਿਆ ਚੀਕ ਚਿਹਾੜਾ, ਤਸਵੀਰਾਂ ਬੇਹੱਦ ਦਰਦਨਾਕ