ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਸਤੰਬਰ ਨੂੰ ਭਾਰਤ ਅਤੇ ਅਮਰੀਕਾ ਸਮੇਤ ਚਾਰ ਦੇਸ਼ਾਂ ਦੇ ਮਜ਼ਬੂਤ ਗਠਜੋੜ ਕਵਾਡ ਲੀਡਰਜ਼ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਅਮਰੀਕਾ ਪਹੁੰਚਣਗੇ। ਇਸ ਸੰਮੇਲਨ ਵਿੱਚ ਪਹਿਲੀ ਵਾਰ ਕਵਾਡ ਦੇ ਚਾਰ ਦੇਸ਼ਾਂ ਦੇ ਮੁਖੀਆਂ ਨੂੰ ਆਹਮੋ -ਸਾਹਮਣੇ ਬੈਠ ਕੇ ਕਈ ਮੁੱਦਿਆਂ ‘ਤੇ ਗੱਲ ਕਰਨ ਦਾ ਮੌਕਾ ਮਿਲੇਗਾ।
ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੇ ਕਾਰਨ ਕਵਾਡ ਦੀਆਂ ਮੀਟਿੰਗਾਂ ਇੱਕ ਵਰਚੁਅਲ ਤਰੀਕੇ ਨਾਲ ਹੋਈਆਂ ਹਨ। ਇਸ ਦੇ ਨਾਲ ਹੀ ਪੀਐਮ ਮੋਦੀ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ, ਆਸਟ੍ਰੇਲੀਆ ਦੇ ਪੀਐਮ ਸਕੌਟ ਮੌਰਿਸਨ ਅਤੇ ਜਾਪਾਨ ਦੇ ਪੀਐਮ ਸੁਗਾ ਵੀ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣਗੇ।
ਇਹ ਵੀ ਪੜ੍ਹੋ: ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਨੇ ਫੜਿਆ BJP ਦਾ ਪੱਲਾ
ਦਰਅਸਲ, ਇਹ ਚੋਟੀ ਦੇ ਨੇਤਾ 12 ਮਾਰਚ 2021 ਨੂੰ ਆਪਣੇ ਪਹਿਲੇ ਵਰਚੁਅਲ ਸਿਖਰ ਸੰਮੇਲਨ ਤੋਂ ਬਾਅਦ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ ਅਤੇ ਸਾਂਝੇ ਹਿੱਤਾਂ ਦੇ ਖੇਤਰੀ ਮੁੱਦਿਆਂ ‘ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਇਸ ਸੰਮੇਲਨ ਵਿੱਚ ਕੋਰੋਨਾ ਮਹਾਂਮਾਰੀ, ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ, ਸਾਈਬਰ ਸਪੇਸ, ਉਭਰਦੀ ਟੈਕਨਾਲੌਜੀ, ਕੁਨੈਕਟਿਵਿਟੀ ਅਤੇ ਬੁਨਿਆਦੀ ਢਾਂਚਾ, ਸਮੁੰਦਰੀ ਸੁਰੱਖਿਆ, ਮਾਨਵਤਾਵਾਦੀ ਸਹਾਇਤਾ / ਆਫ਼ਤ ਰਾਹਤ, ਜਲਵਾਯੂ ਤਬਦੀਲੀ ਅਤੇ ਸਿੱਖਿਆ ‘ਤੇ ਵੀ ਗੱਲਬਾਤ ਹੋਵੇਗੀ।
ਇਸਦੇ ਨਾਲ ਹੀ ਵ੍ਹਾਈਟ ਹਾਊਸ ਵਿੱਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਵਿਚਾਲੇ ਇੱਕ ਮਹੱਤਵਪੂਰਨ ਬੈਠਕ ਵੀ ਹੋਵੇਗੀ। ਇਸ ਕਾਨਫਰੰਸ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਪੀਐਮ ਮੋਦੀ ਬਾਇਡੇਨ ਨਾਲ ਆਹਮੋ-ਸਾਹਮਣੇ ਮੁਲਾਕਾਤ ਕਰਨਗੇ । ਕੋਵਿਡ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੂਜਾ ਵਿਦੇਸ਼ੀ ਦੌਰਾ ਹੈ। ਇਸ ਤੋਂ ਪਹਿਲਾਂ ਉਹ ਬੰਗਲਾਦੇਸ਼ ਗਏ ਸੀ।
ਇਹ ਵੀ ਪੜ੍ਹੋ: BIG BREAKING : ਸੁਖਬੀਰ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 64 ਉਮੀਦਵਾਰਾਂ ਦਾ ਐਲਾਨ
ਦੱਸ ਦੇਈਏ ਕਿ ਕੁਆਡ ਵਿੱਚ ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਚਾਰ ਦੇਸ਼ ਸ਼ਾਮਿਲ ਹਨ। ਇਹ ਇੱਕ ਰਣਨੀਤਕ ਪਲੇਟਫਾਰਮ ਹੈ। ਇਸਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨਾ ਹੈ। ਦੱਸ ਦੇਈਏ ਕਿ ਇਹ ਚਾਰ ਨੇਤਾ ਪਹਿਲੀ ਵਾਰ ਕਵਾਡ ਸੰਮੇਲਨ ਦੇ ਤਹਿਤ ਮਿਲਣਗੇ । ਇਸ ਤੋਂ ਪਹਿਲਾਂ ਮਾਰਚ ਵਿੱਚ ਕਵਾਡ ਦੇਸ਼ਾਂ ਦੀ ਇੱਕ ਵਰਚੁਅਲ ਮੀਟਿੰਗ ਹੋਈ ਸੀ।