ਗੁਜਰਾਤ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾਂ ਰਹੀ ਹੈ। ਸੜਕਾਂ ‘ਤੇ ਹੜ੍ਹ ਦੇ ਦੌਰਾਨ ਕਾਰਾਂ ਰੁੜ੍ਹ ਰਹੀਆਂ ਹਨ, ਜਦਕਿ ਘਰ ਪਾਣੀ ਵਿੱਚ ਡੁੱਬ ਗਏ ਹਨ। ਗੁਜਰਾਤ ਵਿੱਚ, ਮੌਸਮ ਨੇ ਅਜਿਹਾ ਝਟਕਾ ਦਿੱਤਾ ਹੈ ਕਿ ਆਮ ਜਨਜੀਵਨ ਪਟੜੀ ਤੋਂ ਲਹਿ ਗਿਆ ਹੈ।
ਬਚਾਅ ਕਾਰਜ ਲਈ ਹੈਲੀਕਾਪਟਰਾਂ ਦੀ ਵਰਤੋਂ ਵੀ ਕਰਨੀ ਪੈ ਰਹੀ ਹੈ। ਮੀਂਹ ਦੇ ਕਾਰਨ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਆ ਪਾ ਰਹੇ ਹਨ। ਕਈ ਇਲਾਕਿਆਂ ‘ਚ ਪਾਣੀ ਘਰਾਂ ‘ਚ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕ ਛੱਤਾਂ ‘ਤੇ ਰਹਿਣ ਲਈ ਮਜਬੂਰ ਹੋ ਗਏ ਹਨ। ਗੁਜਰਾਤ ਦੇ ਜਾਮਨਗਰ, ਰਾਜਕੋਟ ਅਤੇ ਜੂਨਾਗੜ੍ਹ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸਭ ਤੋਂ ਭੈੜੀ ਸਥਿਤੀ ਜਾਮਨਗਰ ਦੀ ਹੈ। ਜਿੱਥੇ 35 ਪਿੰਡਾਂ ਦਾ ਸੰਪਰਕ ਹੀ ਕੱਟਿਆ ਗਿਆ ਹੈ।
ਇਸ ਸਮੇ NDRF ਦੀਆਂ 6 ਟੀਮਾਂ ਅਤੇ ਹਵਾਈ ਸੈਨਾ ਦੇ 4 ਹੈਲੀਕਾਪਟਰ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਤਾਂ ਜੋ ਹੜ੍ਹ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਸਕੇ। ਸੋਮਵਾਰ ਨੂੰ ਹਵਾਈ ਫੌਜ ਨੇ ਹੈਲੀਕਾਪਟਰਾਂ ਰਾਹੀਂ 24 ਲੋਕਾਂ ਨੂੰ ਬਾਹਰ ਕੱਢਿਆ ਹੈ। ਜਾਮਨਗਰ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਇਹ ਵੀ ਦੇਖੋ : ਟਰੈਕਟਰ ਵਾਲੀ ਬੀਬੀ ਤੋਂ ਸੁਣੋ ਕਿਸਾਨੀ ਮੋਰਚਿਆਂ ‘ਚ ਹਿੱਸਾ ਲੈਣ ਲਈ ਕਿਵੇਂ ਕਰਦੀ ਘਰ ਮੈਨੇਜ