ਪੰਜਾਬ ਕਾਂਗਰਸ ਵਿੱਚ ਧੜੇਬੰਦੀ ਅਤੇ ਅੰਦਰੂਨੀ ਕਲੇਸ਼ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ‘ਸਿਆਸੀ ਤਜ਼ਰਬੇ ਦੀ ਘਾਟ’ ਦੱਸਿਆ ਸੀ।
ਪਰ ਹੁਣ ਕਾਂਗਰਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਆਪਣੇ ਬਿਆਨ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਕਾਂਗਰਸ ਨੇਤਾ ਸੁਪ੍ਰੀਆ ਸ੍ਰੀਨੇਤ ਨੇ ਕਿਹਾ, ‘ਬਜ਼ੁਰਗ ਲੋਕ ਕਈ ਵਾਰ ਗੁੱਸੇ ਹੋ ਜਾਂਦੇ ਹਨ ਪਰ ਅਜਿਹੀਆਂ ਗੱਲਾਂ ਉਨ੍ਹਾਂ ਦੇ ਕੱਦ ‘ਤੇ ਚੰਗੀਆਂ ਨਹੀਂ ਲੱਗਦੀਆਂ। ਰਾਜਨੀਤੀ ਵਿੱਚ ਅਜਿਹੀ ਬਦਲੇ ਦੀ ਗੱਲ ਕਰਨਾ, ਬਦਨੀਤੀ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਤੋਂ ਛੋਟੇ ਹੋਣ ਕਰਕੇ, ਅਸੀਂ ਉਨ੍ਹਾਂ ਤੋਂ ਆਪਣੇ ਬਿਆਨ ‘ਤੇ ਮੁੜ ਵਿਚਾਰ ਕਰਨ ਦੀ ਉਮੀਦ ਕਰਦੇ ਹਾਂ।”
ਇਹ ਵੀ ਪੜ੍ਹੋ : ਦੁਨੀਆ ਦੇ ਇੰਨ੍ਹਾਂ 10 ਦੇਸ਼ਾਂ ਦੀ ਸਿਹਤ ਸੰਭਾਲ ਪ੍ਰਣਾਲੀ ਹੈ ਸਭ ਤੋਂ ਉੱਤਮ, ਪੜ੍ਹੋ WHO ਵੱਲੋ ਜਾਰੀ ਕੀਤੀ ਗਈ ਸੂਚੀ
ਕੈਪਟਨ ਨੇ ਬੀਤੇ ਦਿਨ ਕਿਹਾ ਸੀ ਕਿ, “ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਮੇਰੇ ਬੱਚਿਆਂ ਵਾਂਗ ਹਨ, ਇਹ ਸਬੰਧ ਇਸ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ। ਮੈਂ ਦੁਖੀ ਹਾਂ। ਗੱਲ ਤਾਂ ਇਹ ਹੈ ਕਿ ਗਾਂਧੀ ਭੈਣ-ਭਰਾ ਨੂੰ ਤਜਰਬੇ ਦੀ ਘਾਟ ਹੈ ਅਤੇ ਸਲਾਹਕਾਰ ਉਨ੍ਹਾਂ ਨੂੰ ਗ਼ਲਤ ਰਾਹ ਦਿਖਾ ਰਹੇ ਹਨ।”