ਕੇਕੇਆਰ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ ਤੋਂ ਬਾਅਦ ਅੰਕ ਸੂਚੀ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਮੁੰਬਈ ਇੰਡੀਅਨਜ਼ ਨੂੰ ਹਰਾਉਣ ਤੋਂ ਬਾਅਦ, ਕੇਕੇਆਰ ਨੇ ਟੌਪ 4 ਵਿੱਚ ਐਂਟਰੀ ਕਰ ਲਈ ਹੈ।
ਹਾਰ ਤੋਂ ਬਾਅਦ ਮੁੰਬਈ ਇੰਡੀਅਨਜ਼ ਨਾ ਸਿਰਫ ਛੇਵੇਂ ਸਥਾਨ ‘ਤੇ ਖਿਸਕੀ ਹੈ, ਬਲਕਿ ਪਲੇਆਫ ‘ਚ ਪਹੁੰਚਣ ਦਾ ਉਨ੍ਹਾਂ ਦਾ ਰਸਤਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਦਿੱਲੀ ਕੈਪੀਟਲਸ ਪਹਿਲਾਂ ਦੀ ਤਰ੍ਹਾਂ ਟੌਪ ‘ਤੇ ਬਣੀ ਹੋਈ ਹੈ। ਵੀਰਵਾਰ ਰਾਤ ਖੇਡੇ ਗਏ ਮੈਚ ਵਿੱਚ, ਕੇਕੇਆਰ ਨੇ ਮੁੰਬਈ ਇੰਡੀਅਨਸ ਦੇ ਖਿਲਾਫ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਕੇਕੇਆਰ ਦੀ ਹੁਣ ਤੱਕ ਖੇਡੇ ਗਏ 9 ਮੈਚਾਂ ਵਿੱਚ ਇਹ ਚੌਥੀ ਜਿੱਤ ਸੀ। ਕੇਕੇਆਰ 8 ਅੰਕ ਅਤੇ +0.363 ਦੇ ਨੈੱਟ ਰਨ ਰੇਟ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ। ਮੁੰਬਈ ਇੰਡੀਅਨਜ਼ ਨੇ 9 ਵਿੱਚੋਂ ਚਾਰ ਮੈਚ ਜਿੱਤੇ ਹਨ ਪਰ ਉਹ -0.310 ਨੈੱਟ ਰਨ ਰੇਟ ਦੇ ਕਾਰਨ ਛੇਵੇਂ ਸਥਾਨ ‘ਤੇ ਹੈ।
ਦਿੱਲੀ ਕੈਪੀਟਲਜ਼ ਦੀ ਟੀਮ 14 ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਧੋਨੀ ਦੀ ਸੀਐਸਕੇ ਦੂਜੇ ਸਥਾਨ ‘ਤੇ ਕਾਇਮ ਹੈ। ਸੀਐਸਕੇ ਹੁਣ ਤੱਕ ਖੇਡੇ ਗਏ 8 ਮੈਚਾਂ ਵਿੱਚੋਂ 6 ਜਿੱਤਣ ਵਿੱਚ ਕਾਮਯਾਬ ਰਹੀ ਹੈ ਅਤੇ ਉਸ ਦੇ 12 ਅੰਕ ਹਨ। ਆਰਸੀਬੀ 10 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਰਾਜਸਥਾਨ ਰਾਇਲਜ਼ 8 ਅੰਕਾਂ ਦੇ ਨਾਲ ‘ਤੇ ਪੰਜਵੇਂ ਸਥਾਨ ‘ਤੇ ਹੈ। ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਪਹਿਲਾਂ ਦੀ ਤਰ੍ਹਾਂ ਸੱਤਵੇਂ-ਅੱਠਵੇਂ ਸਥਾਨ ‘ਤੇ ਮੌਜੂਦ ਹਨ।