Special statement given by Punjabi actress : ਪੰਜਾਬੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇਹ ਅਫਵਾਹਾਂ ਚਲ ਰਹੀਆਂ ਹਨ ਕਿ ਉਹ ਬਹੁਤ ਛੇਤੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੀ ਹੈ । ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੋਨੀਆ ਮਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੀ ਹੈ।
ਪਰ ਜਾਣਕਾਰੀ ਅਨੁਸਾਰ ਅੱਜ ਸਵੇਰੇ ਵੀ ਸਾਹਮਣੇ ਆਈ ਸੀ ਕਿ ਸੋਨੀਆ ਮਾਨ ਕੱਲ੍ਹ ਜਦੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਪੰਜਾਬ ਆਉਣਾ ਸੀ ਤਾਂ ਉਸ ਸਮੇਂ ਆਪ ਵਿਚ ਸ਼ਾਮਲ ਹੋਵੇਗੀ ।ਪਰ ਫਿਰ ਸੀਐੱਮ ਕੇਜਰੀਵਾਲ ਦਾ ਦੌਰਾ ਰੱਦ ਹੋ ਗਿਆ। ਇਹਨਾਂ ਅਫਵਾਹਾਂ ਨੂੰ ਲੈ ਕੇ ਸੋਨੀਆ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਸੋਨੀਆ ਮਾਨ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ‘ਆਪ’ ’ਚ ਸ਼ਾਮਲ ਹੋਣ ਦੀਆਂ ਅਫਵਾਹਾਂ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸੋਨੀਆ ਮਾਨ ਨੇ ਇਹਨਾਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਖ਼ਬਰਾਂ ਝੂਠੀਆਂ ਹਨ।ਅਜੇ ਉਸ ਦਾ ਪੂਰਾ ਧਿਆਨ ਕਿਸਾਨੀ ਮੋਰਚਾ ਜਿੱਤਣ ’ਤੇ ਹੈ। ਕਿਸਾਨੀ ਮੋਰਚਾ ਜਿੱਤਣ ਤੋਂ ਬਾਅਦ ਉਹ ਆਪਣੀਆਂ ਫ਼ਿਲਮਾਂ ਦਾ ਕੰਮ ਪੂਰਾ ਕਰਨਾ ਚਾਹੁੰਦੀ ਹੈ। ਉਸ ਤੋਂ ਬਾਅਦ ਹੀ ਉਹ ਫ਼ੈਸਲਾ ਲਵੇਗੀ ਕਿ ਉਸ ਨੇ ਰਾਜਨੀਤੀ ’ਚ ਆਉਣਾ ਹੈ ਜਾਂ ਨਹੀਂ।ਦੱਸ ਦੇਈਏ ਕਿ ਸੋਨੀਆ ਮਾਨ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਕਾਫੀ ਪੋਸਟਾਂ ਵੀ ਸਾਂਝੀਆ ਕਰਦੀ ਰਹਿੰਦੀ ਹੈ।