ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਨੇ ਸੋਮਵਾਰ ਰਾਤ ਨੂੰ ਰਾਜਸਥਾਨ ਰਾਇਲਜ਼ (ਆਰਆਰ) ਦੀ ਟੀਮ ਨੂੰ 7 ਵਿਕਟਾਂ ਨਾਲ ਹਰ ਕਿ ਇੱਕ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਹੈਦਰਾਬਾਦ ਲਈ ਸਲਾਮੀ ਬੱਲੇਬਾਜ਼ ਜੇਸਨ ਰਾਏ ਨੇ 60 ਦੌੜਾਂ ਦੀ ਇੱਕ ਸ਼ਾਨਦਾਰ ਪਾਰੀ ਖੇਡੀ ਹੈ।
ਇਸ ਤੋਂ ਇਲਾਵਾ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 51 ਦੌੜਾਂ ਬਣਾਈਆਂ ਸਨ। ਹੁਣ ਰਾਜਸਥਾਨ ਦੀ ਟੀਮ ਲਈ ਪਲੇਆਫ ਲਈ ਰਾਹ ਬਹੁਤ ਮੁਸ਼ਕਿਲ ਹੋ ਗਿਆ ਹੈ। ਸਨਰਾਈਜ਼ਰਸ ਹੈਦਰਾਬਾਦ (SRH) ਦੇ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਰਾਜਸਥਾਨ ਰਾਇਲਸ (RR) ਨੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਮੈਚ ਵਿੱਚ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 164 ਦੌੜਾਂ ਬਣਾਈਆਂ ਸਨ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 57 ਗੇਂਦਾਂ ਵਿੱਚ 82 ਦੌੜਾਂ ਦੀ ਪਾਰੀ ਖੇਡੀ, ਪਰ ਸੈਮਸਨ ਦੀ ਪਾਰੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਹੈਦਰਾਬਾਦ ਨੇ ਇਸ ਮੈਚ ਲਈ ਟੀਮ ‘ਚ ਕਈ ਬਦਲਾਅ ਕੀਤੇ ਸਨ ਅਤੇ ਟੀਮ ਨੂੰ ਇਸ ਦਾ ਪੂਰਾ ਫਾਇਦਾ ਵੀ ਮਿਲਿਆ।
ਇਹ ਵੀ ਪੜ੍ਹੋ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਇੰਨਾਂ ਦਿੱਗਜਾਂ ਨੇ ਸੋਸ਼ਲ ਮੀਡੀਆ ‘ਤੇ ਕੀਤਾ ਸਲਾਮ
ਹਾਲਾਂਕਿ ਹੈਦਰਾਬਾਦ ਦੀ ਟੀਮ ਪਲੇਆਫ ਦੀ ਦੌੜ ਤੋਂ ਲੱਗਭਗ ਬਾਹਰ ਹੋ ਚੁੱਕੀ ਹੈ, ਪਰ ਇਸ ਮੈਚ ਵਿੱਚ ਹਾਰ ਦੇ ਕਾਰਨ ਰਾਜਸਥਾਨ ਦਾ ਵੀ ਪਲੇਆਫ ਵਿੱਚ ਜਾਣ ਦਾ ਰਸਤਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਵੇਲੇ ਰਾਜਸਥਾਨ ਦੀ ਟੀਮ 8 ਅੰਕਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਹੈ। ਹਾਲਾਂਕਿ ਹੈਦਰਾਬਾਦ ਦੀ ਟੀਮ ਪਲੇਆਫ ਦੀ ਦੌੜ ਤੋਂ ਲੱਗਭਗ ਬਾਹਰ ਹੋ ਚੁੱਕੀ ਹੈ। ਪਲੇਆਫ ‘ਚ ਜਗ੍ਹਾ ਬਣਾਉਣ ਲਈ ਰਾਜਸਥਾਨ ਨੂੰ ਹੁਣ ਆਪਣੇ ਅਗਲੇ ਸਾਰੇ ਮੈਚ ਜਿੱਤਣੇ ਪੈਣਗੇ। ਪਰ ਇਹ ਸੌਖਾ ਨਹੀਂ ਹੋਵੇਗਾ, ਕਿਉਂਕਿ ਰਾਜਸਥਾਨ ਦਾ ਅਗਲਾ ਮੁਕਾਬਲਾ ਰਾਇਲ ਚੈਲੰਜਰਜ਼ ਬੰਗਲੌਰ ਨਾਲ ਹੋਵੇਗਾ, ਜੋ ਹੁਣ ਜਿੱਤ ਦੇ ਰਸਤੇ ‘ਤੇ ਵਾਪਿਸ ਆ ਗਈ ਹੈ।