shubh sandhu shares post : ਪੰਜਾਬੀ ਅਦਾਕਾਰ ਸ਼ੁਭ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਗਾਇਕ ਸਿੱਧੂ ਮੂਸੇਵਾਲਾ ਲਈ ਭਾਵੁਕ ਨੋਟ ਸਾਂਝਾ ਕੀਤਾ ਹੈ । ਇਸ ਨੋਟ ਵਿੱਚ ਸ਼ੁਭ ਸੰਧੂ ਨੇ ਸਿੱਧੂ ਮੂਸੇਵਾਲਾ ਦੀ ਡੈਬਿਊ ਫ਼ਿਲਮ ਤੇ ਸੈਂਸਰ ਬੋਰਡ ਵੱਲੋਂ ਲਗਾਈ ਗਈ ਪਾਬੰਦੀ ਦੀ ਗੱਲ ਕੀਤੀ ਗਈ ਹੈ । ਇਸ ਤੋਂ ਇਲਾਵਾ ਉਸ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਦੀ ਫ਼ਿਲਮ ਸ਼ੂਟਰ ਨੂੰ ਬੈਨ ਕੀਤਾ ਗਿਆ ਸੀ ਤਾਂ ਉਸ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ।
ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਹਨਾਂ ਦੀ ਫ਼ਿਲਮ ਨੂੰ ਬੈਨ ਕੀਤਾ ਗਿਆ ਸੀ ਤਾਂ ਪੰਜਾਬੀ ਇੰਡਸਟਰੀ ਦੇ ਕਿਸੇ ਵੀ ਸਿਤਾਰੇ ਨੇ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ ਪਰ ਉਹ ਮੂਸਾ ਜੱਟ ਫ਼ਿਲਮ ਦੀ ਪੂਰੀ ਟੀਮ ਦਾ ਸਮਰਥਨ ਕਰਦੇ ਹਨ । ਉਸ ਨੇ ਲਿਖਿਆ ਹੈ ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਕਿਸੇ ਗੈਂਗਸਟਰ ਨਾਲ ਸਬੰਧਤ ਨਹੀਂ, ਫਿਰ ਇਸ ਫ਼ਿਲਮ ਤੇ ਸੈਂਸਰ ਬੋਰਡ ਨੇ ਕਿਉਂ ਪਾਬੰਦੀ ਲਗਾ ਦਿੱਤੀ । ਸੰਧੂ ਦੇ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਹੈ।
‘ਐਕਟਰ ਪਤਾ ਨਹੀਂ ਕਿਸ ਤਰ੍ਹਾਂ ਦੇ ਨੇ ਜਨਾਬ ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੂਗਾ ….ਪਰ ਫ਼ਿਲਮ ਨੂੰ ਬੈਨ ਕਰਨਾ ਕੋਈ ਹੱਲ ਨਹੀਂ ਹੁੰਦਾ…ਸਾਡੀ ਸ਼ੂਟਰ ਫ਼ਿਲਮ ਵੀ ਜਦੋਂ ਬੈਨ ਹੋਈ ਸੀ ਤਾਂ ਬਹੁਤ ਦੁੱਖ ਲੱਗਿਆ ਸੀ ।ਕਈ ਲੋਕਾਂ ਨੇ ਮਜ਼ਾਕ ਵੀ ਬਣਾਇਆ ਸੀ ਸਾਡਾ…ਪਰ ਇਹ ਤਾਂ ਕੋਈ ਗੈਂਗਸਟਰ ਦਾ ਵਿਸ਼ਾ ਹੈ ਨਹੀਂ ਜੀ …ਬੈਨ ਹੋਣਾ ਇਹ ਮੇਰੀ ਸਮਝ ਤੋਂ ਬਾਹਰ ਹੈ । ਸੈਂਸਰ ਬੋਰਡ ਨੂੰ ਅਪੀਲ ਹੈ ਕਿ ਇਹਨਾਂ ਦੀ ਫ਼ਿਲਮ ਤੋਂ ਪਾਬੰਦੀ ਹਟਾਈ ਜਾਵੇ …ਪ੍ਰੋਡਿਊਸਰ ਦਾ ਬਹੁਤ ਨੁਕਸਾਨ ਹੁੰਦਾ ਹੈ ਜੀ …ਹੈਲਪ ਕਰੋ ਮੁੰਡੇ ਦੀ ਡੈਬਿਊ ਫ਼ਿਲਮ ਹੈ …ਵਾਹਿਗੁਰੂ ਮਿਹਰ ਕਰੇ ਪੂਰੀ ਟੀਮ ਤੇ… ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ।