ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਤੋਂ ਬਾਅਦ ਹੁਣ ਪੂਰੇ ਦੇਸ਼ ਦਾ ਸਿਆਸੀ ਪਾਰਾ ਵੱਧਦਾ ਹੋਇਆ ਨਜਰ ਆ ਰਿਹਾ ਹੈ। ਇਸ ਦੌਰਾਨ ਹੁਣ ਲਖਨਊ ਹਵਾਈ ਅੱਡੇ ‘ਤੇ ਧਰਨੇ ਤੋਂ ਬਾਅਦ, ਰਾਹੁਲ ਗਾਂਧੀ ਆਖਰਕਾਰ ਲਖੀਮਪੁਰ ਲਈ ਰਵਾਨਾ ਹੋ ਗਏ ਹਨ।
ਹਵਾਈ ਅੱਡੇ ‘ਤੇ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਕਿ ਰਾਹੁਲ ਗਾਂਧੀ ਆਪਣੀ ਕਾਰ ਰਾਹੀਂ ਹੀ ਲਖੀਮਪੁਰ ਖੀਰੀ ਜਾਣਗੇ ਨਾ ਕਿ ਪ੍ਰਸ਼ਾਸਨ ਦੀਆ ਗੱਡੀਆਂ ‘ਚ। ਪ੍ਰਾਪਤ ਜਾਣਕਾਰੀ ਅਨੁਸਾਰ ਏਅਰਪੋਰਟ ‘ਤੇ ਬਹਿਸ ਦੋ ਗੱਲਾਂ ਨੂੰ ਲੈ ਕੇ ਹੋਇਆ ਸੀ। ਪ੍ਰਸ਼ਾਸਨ ਵੱਲੋਂ ਰਸਤੇ ਅਤੇ ਵਾਹਨ ਤੈਅ ਕੀਤੇ ਗਏ ਸਨ ਪਰ ਰਾਹੁਲ ਨੇ ਉਨ੍ਹਾਂ ਗੱਡੀਆਂ ਅਤੇ ਰਸਤੇ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਪ੍ਰਸ਼ਾਸਨ ਰਾਹੁਲ ਨੂੰ ਹਵਾਈ ਅੱਡੇ ਦੇ ਦੂਜੇ ਗੇਟ ਤੋਂ ਬਾਹਰ ਕੱਢਣਾ ਚਾਹੁੰਦਾ ਸੀ। ਪਰ ਰਾਹੁਲ ਨੇ ਕਿਹਾ ਕਿ ਉਹ ਮੁੱਖ ਗੇਟ ਰਾਹੀਂ ਹੀ ਜਾਣਗੇ।
ਪ੍ਰਸ਼ਾਸਨ ਰਾਹੁਲ ਨੂੰ ਸਿੱਧਾ ਲਖੀਮਪੁਰ ਜਾਣ ਲਈ ਕਹਿ ਰਿਹਾ ਸੀ, ਪਰ ਰਾਹੁਲ ਨੇ ਕਿਹਾ ਕਿ ਉਹ ਪਹਿਲਾਂ ਸੀਤਾਪੁਰ ਜਾਣਗੇ ਅਤੇ ਉੱਥੋਂ ਉਹ ਪ੍ਰਿਯੰਕਾ ਦੇ ਨਾਲ ਲਖੀਮਪੁਰ ਜਾਣਗੇ। ਪ੍ਰਸ਼ਾਸਨ ਨੇ ਰਾਹੁਲ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਹਨ। ਰਾਹੁਲ ਗਾਂਧੀ ਨੂੰ ਹੁਣ ਇਜਾਜ਼ਤ ਮਿਲ ਗਈ ਹੈ। ਰਾਹੁਲ ਗਾਂਧੀ ਏਅਰਪੋਰਟ ਤੋਂ ਨਿਕਲ ਚੁੱਕੇ ਹਨ। ਰਾਹੁਲ ਗਾਂਧੀ ਦੇ ਨਾਲ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਭੁਪੇਸ਼ ਬਘੇਲ ਵੀ ਮੌਜੂਦ ਹਨ।
ਇਹ ਵੀ ਦੇਖੋ : ਮੁੰਬਈ ਤੋਂ Acting ਛੱਡ ਖੋਲੀ ਆਪਣੀ ਨੂਟਰੀ ਕੁਲਚੇ ਦੀ ਦੁਕਾਨ | Inspirational Story | Street Food