ਆਈਪੀਐਲ 2021 ਵਿੱਚ, ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੰਗਲੌਰ ਅਤੇ ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਅੱਜ ਆਹਮੋ-ਸਾਹਮਣੇ ਹੋਣਗੀਆਂ।
ਮੈਚ ਆਬੂਧਾਬੀ ਦੇ ਸ਼ੇਖ ਜ਼ਾਇਦ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਆਈਪੀਐਲ ਦੇ ਇਤਿਹਾਸ ਵਿੱਚ ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ ਕੁੱਲ 18 ਵਾਰ ਆਹਮੋ -ਸਾਹਮਣੇ ਹੋਈਆਂ ਹਨ। ਇਸ ਦੌਰਾਨ ਵਿਲੀਅਮਸਨ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਅੱਗੇ ਰਹੀ ਹੈ। ਹੈਦਰਾਬਾਦ ਨੇ ਬੰਗਲੌਰ ਵਿਰੁੱਧ ਹੁਣ ਤੱਕ 10 ਮੈਚ ਜਿੱਤੇ ਹਨ। ਆਰਸੀਬੀ ਨੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਹੁਣ ਉਹ ਟਾਪ ਦੋ ਵਿੱਚ ਸ਼ਾਮਿਲ ਹੋਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣ ਲਈ ਇੱਕ ਵੱਡੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਦੂਜੇ ਪਾਸੇ ਸਨਰਾਈਜ਼ਰ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਆ ਗਿਆ ਨਵਾਂ ਆਦੇਸ਼, ਹੁਣ ਪੁਰਾਣੀ ਗੱਡੀ ਰੱਖਣੀ ਪਵੇਗੀ 8 ਗੁਣਾ ਮਹਿੰਗੀ
ਇਸ ਦੇ ਨਾਲ ਹੀ ਕੋਹਲੀ ਦੀ ਆਰਸੀਬੀ ਸਿਰਫ ਅੱਠ ਮੈਚ ਹੀ ਜਿੱਤ ਸਕੀ ਹੈ। ਜਦੋਂ ਆਈਪੀਐਲ 2021 ਦੇ ਪਹਿਲੇ ਅੱਧ ਵਿੱਚ ਇਹ ਦੋਵੇਂ ਟੀਮਾਂ ਆਹਮੋ -ਸਾਹਮਣੇ ਹੋਈਆਂ ਸੀ ਤਾਂ ਹੈਦਰਾਬਾਦ ਦੀ ਟੀਮ ਜੇਤੂ ਬਾਜ਼ੀ ਹਾਰ ਗਈ ਸੀ।
ਇਹ ਵੀ ਦੇਖੋ : ਮੁੰਬਈ ਤੋਂ Acting ਛੱਡ ਖੋਲੀ ਆਪਣੀ ਨੂਟਰੀ ਕੁਲਚੇ ਦੀ ਦੁਕਾਨ | Inspirational Story | Street Food