ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀਆਂ ਟੀਮਾਂ ਆਈਪੀਐਲ ਦੇ 14 ਵੇਂ ਸੀਜ਼ਨ ਦੇ ਐਲੀਮੀਨੇਟਰ ਮੈਚ ਵਿੱਚ ਸੋਮਵਾਰ ਨੂੰ ਸ਼ਾਰਜਾਹ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਇਹ ਮੈਚ ਆਰਸੀਬੀ ਸਣੇ ਦੋਵਾਂ ਲਈ ‘ਕਰੋ ਜਾਂ ਮਰੋ’ ਤੋਂ ਘੱਟ ਨਹੀਂ ਹੈ, ਆਰਸੀਬੀ ਜੋ ਆਪਣੇ ਪਹਿਲੇ ਖਿਤਾਬ ਦੀ ਭਾਲ ਵਿੱਚ ਹੈ ਅਤੇ ਕੇਕੇਆਰ, ਜੋ ਆਪਣੀ ਗੁਆਚੀ ਪ੍ਰਤਿਸ਼ਠਾ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਬਹੁਤ ਮਹੱਤਵਪੂਰਨ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਐਲੀਮੀਨੇਟਰ ਵਿੱਚ ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ। ਜਦਕਿ ਜੇਤੂ ਟੀਮ 13 ਅਕਤੂਬਰ ਨੂੰ ਕੁਆਲੀਫਾਇਰ -2 ਵਿੱਚ ਖੇਡੇਗੀ, ਜਿੱਥੇ ਉਨ੍ਹਾਂ ਦਾ ਸਾਹਮਣਾ ਦਿੱਲੀ ਕੈਪੀਟਲਜ਼ (ਡੀਸੀ) ਨਾਲ ਹੋਵੇਗਾ, ਜੋ ਕਿ ਕੁਆਲੀਫਾਇਰ -1 ਵਿੱਚ ਹਾਰ ਗਈ ਸੀ। ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਪਹਿਲਾਂ ਹੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਇਹ ਵੀ ਪੜ੍ਹੋ : ਰਾਵਤ ਦਾ ਵੱਡਾ ਬਿਆਨ, ਕਿਹਾ – ‘ਕਾਂਗਰਸ ‘ਚ All’s Well ਤੇ ਦੱਸਿਆ 2022 ‘ਚ ਕੌਣ ਹੋਵੇਗਾ CM ਚਿਹਰਾ’
ਆਈਪੀਐਲ ਵਿੱਚ ਹੁਣ ਤੱਕ ਦੋਵਾਂ ਦੇ ਵਿਚਕਾਰ 28 ਮੈਚ ਹੋ ਚੁੱਕੇ ਹਨ। ਕੋਲਕਾਤਾ ਨੇ 15 ਮੈਚ ਜਿੱਤੇ ਹਨ, ਜਦਕਿ ਆਰਸੀਬੀ ਨੂੰ 13 ਵਿੱਚ ਸਫਲਤਾ ਮਿਲੀ ਹੈ। ਪਿਛਲੇ 5 ਮੈਚਾਂ ਦੀ ਗੱਲ ਕਰੀਏ ਤਾਂ ਆਰਸੀਬੀ ਦਾ ਪੱਲੜਾ ਭਾਰੀ ਹੈ, ਉਨ੍ਹਾਂ ਨੇ ਕੇਕੇਆਰ ਨੂੰ 4 ਮੈਚਾਂ ਵਿੱਚ ਹਰਾਇਆ ਹੈ।
ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food