ਸੀ. ਬੀ. ਐੱਸ. ਈ. ਬੋਰਡ ਵੱਲੋਂ 10ਵੀਂ ਤੇ 12ਵੀਂ ਦੀ ਡੇਟਸ਼ੀਟ ਅੱਜ ਦੇਰ ਸ਼ਾਮ ਜਾਰੀ ਕਰ ਦਿੱਤੀ ਗਈ। 10ਵੀਂ ਦੇ ਪੇਪਰ 30 ਨਵੰਬਰ ਤੋਂ ਤੇ 12ਵੀਂ ਦੇ ਟਰਮ-1 ਦੀ ਪ੍ਰੀਖਿਆ 1 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਡੇਟਸ਼ੀਟ ਨੂੰ ਵਿਦਿਆਰਥੀ ਸੀ. ਬੀ. ਐੱਸ. ਈ. ਦੀ ਅਧਿਕਾਰਕ ਵੈੱਬਸਾਈਟ www.cbse.gov.in ‘ਤੇ ਜਾ ਕੇ ਡਾਊਨਲੋਡ ਕੀਤੀ ਜਾ ਸਕਦੀ ਹੈ।
ਇਹ ਪ੍ਰੀਖਿਆ ਨਿਰਧਾਰਤ ਕੇਂਦਰਾਂ ‘ਤੇ ਆਫਲਾਈਨ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ। ਪੇਪਰ ਦੀ ਮਿਆਦ 90 ਮਿੰਟ ਹੋਵੇਗੀ ਅਤੇ ਪ੍ਰਸ਼ਨਾਂ ਨੂੰ ਪੜ੍ਹਨ ਲਈ 20 ਮਿੰਟ ਦਿੱਤੇ ਜਾਣਗੇ। ਇਸ ਵਿੱਚ, ਸਿਲੇਬਸ ਤੋਂ 50% ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ 11:30 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ 1 ਵਜੇ ਸਮਾਪਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: