ਸ਼ਨੀਵਾਰ ਰਾਤ ਅਤੇ ਐਤਵਾਰ ਨੂੰ ਪਏ ਮੀਂਹ ਅਤੇ ਗੜੇਮਾਰੀ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪਈ ਹੈ। ਜਿੱਥੇ ਮੰਡੀਆਂ ਵਿੱਚ ਖੁੱਲੇ ਅਸਮਾਨ ਹੇਠ ਪਈ ਝੋਨੇ ਦੀ ਫਸਲ ਪਾਣੀ ਵਿੱਚ ਤੈਰਦੀ ਵੇਖੀ ਗਈ, ਉਥੇ ਖੇਤਾਂ ਵਿੱਚ ਖੜ੍ਹੀ ਝੋਨੇ, ਮੱਕੀ, ਕਪਾਹ, ਗੰਨੇ ਅਤੇ ਸਬਜ਼ੀਆਂ ਦੀਆਂ ਫਸਲਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ।
ਬਾਸਮਤੀ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ ਅਤੇ 1121 ਦੇ ਦਾਣੇ ਜ਼ਮੀਨ ਤੇ ਡਿੱਗਣੇ ਸ਼ੁਰੂ ਹੋ ਗਏ ਹਨ। ਬਾਸਮਤੀ ਦੀ ਕਟਾਈ ਹੁਣ ਸੰਭਵ ਨਹੀਂ ਹੈ, ਫਸਲ ਜ਼ਮੀਨ ‘ਤੇ ਵਿਸ਼ ਗਈ ਹੈ। ਨਵੰਬਰ ਵਿੱਚ ਮਟਰ ਦੀ ਫਸਲ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ, ਪਰ ਮੀਂਹ ਕਾਰਨ ਮਟਰ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਰਾਜਨੀਤੀ ‘ਚ ਇਕ ਹੋਰ ਧਮਾਕਾ, ਚੜੂਨੀ ਬੋਲੇ- ‘117 ਸੀਟਾਂ ‘ਤੇ ਖੜ੍ਹੇ ਕਰਾਂਗੇ ਕਿਸਾਨ’
ਇਸ ਦੇ ਨਾਲ ਹੀ ਝੋਨੇ ਦੀ ਕਟਾਈ ਵੀ ਚੱਲ ਰਹੀ ਸੀ, ਜੋ ਕਿ ਹੁਣ ਲਟਕਣ ਦੀ ਸੰਭਾਵਨਾ ਹੈ। ਨਮੀ ਵਾਲਾ ਮੌਸਮ ਹੋਣ ਦੇ ਕਾਰਨ, ਝੋਨੇ ਵਿੱਚ ਨਮੀ ਪਹਿਲਾਂ ਹੀ ਘੱਟ ਨਹੀਂ ਹੋ ਰਹੀ, ਹੁਣ ਮੀਂਹ ਅਤੇ ਗੜੇਮਾਰੀ ਕਾਰਨ ਝੋਨੇ ਦੀ ਨਮੀ ਹੋਰ ਵੀ ਵਧੇਗੀ। ਜਿਸ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਫਸਲ ਵੇਚਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe