ਸੋਨੀਪਤ ਜ਼ਿਲ੍ਹਾ ਅਦਾਲਤ ਵਿੱਚ ਅੱਜ ਚਾਰ ਨਿਹੰਗ ਸਿੰਘਾਂ ਨੂੰ ਫਿਰ ਤੋਂ ਪੇਸ਼ ਕੀਤਾ ਗਿਆ। ਕਾਫ਼ੀ ਲੰਮਾ ਸਮਾਂ ਕੋਰਟ ਦੀ ਕਾਰਵਾਈ ਤੋਂ ਬਾਅਦ ਆਖਿਰਕਾਰ ਨਿਹੰਗ ਸਿੰਘਾਂ ਜਿਨ੍ਹਾਂ ਵਿੱਚ ਬਾਬਾ ਨਰੈਣ ਸਿੰਘ ਵੀ ਸ਼ਾਮਲ ਸੀ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ
ਉਧਰ ਨਿਹੰਗ ਸਿੰਘਾਂ ਦੇ ਵਕੀਲ ਭਗਵੰਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਐਸਸੀ ਐਕਟ ਸੀ, ਉਹ ਤਿੰਨ ਨਿਹੰਗ ਸਿੰਘਾਂ ਤੋਂ ਹਟਾ ਲਿਆ ਗਿਆ ਅਤੇ ਗੋਬਿੰਦਪ੍ਰੀਤ ਸਿੰਘ ਨਿਹੰਗ ਉਪਰ ਐਸਸੀ ਐਕਟ ਅਜੇ ਲਾਗੂ ਹੈ ਤੇ ਵੱਡੀ ਗੱਲ ਇਹ ਹੈ ਕਿ ਜੋ ਹਥਿਆਰਾਂ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਨੂੰ ਵੀ ਹਾਲ ਦੀ ਘੜੀ ਅਦਾਲਤ ਨੇ ਰੋਕ ਲਗਾ ਦਿੱਤੀ ਹੈ।
ਕੋਰਟ ਵੱਲੋਂ ਦੋ ਧਾਰਾਵਾਂ ਨੂੰ ਹਟਾ ਲਿਆ ਗਿਆ ਹੈ। ਜ਼ਿਲ੍ਹੇ ਵਿੱਚ ਪੁਲਿਸ ਨੇ ਹਥਿਆਰਾਂ ਦੀ ਜਿਹੜੀ ਧਾਰਾ ਲਗਾਈ ਸੀ, ਉਹ ਚਾਰੇ ਨਿਹੰਗਾਂ ਤੋਂ ਹਟਾ ਲਈ ਗਈ ਹੈ ਤੇ ਤਿੰਨ ਨਿਹੰਗਾਂ ਤੋਂ ਐਸਸੀ ਐਕਟ ਹਟਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe
ਹੁਣ ਅਗਲੀ ਪੇਸ਼ੀ 8 ਨਵੰਬਰ ਨੂੰ ਹੋਵੇਗੀ, ਜਿਸ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਵੇਗੀ ਅਤੇ ਇਸ ਵਿਚ ਹਥਿਆਰਾਂ ਨੂੰ ਲੈ ਕੇ ਬਹਿਸ ਕੀਤੀ ਜਾਵੇਗੀ ਕਿ ਜੋ ਉਨ੍ਹਾਂ ਕੋਲ ਤਲਵਾਰ ਸੀ ਉਹ ਸਿੱਖ ਸਰੂਪ ਦੇ ਵਿਚ ਸ਼ਾਸਤਰ ਹਨ ਜਾਂ ਫਿਰ ਹਥਿਆਰਾਂ ਵਿੱਚ ਹਨ। ਹਰਿਆਣਾ ਪੁਲਿਸ ਦੀਆਂ ਦੋ ਟੀਮਾਂ ਚਾਰ ਦਿਨਾਂ ਤੋਂ ਪੰਜਾਬ ’ਚ ਰਹਿ ਕੇ ਲਖਬੀਰ ਹੱਤਿਆਕਾਂਡ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਟੀਮ ਲਖਬੀਰ ਨੂੰ ਕੁੰਡਲੀ ਤਕ ਲਿਆਉਣ ਵਾਲੇ, ਉਸ ਨੂੰ ਧਰਮ ਗ੍ਰੰਥ ਦੀ ਬੇਅਦਬੀ ਲਈ ਪ੍ਰੇਰਿਤ ਕਰਨ ਵਾਲੇ ਅਤੇ ਮਰਨ ਤੋਂ ਪਹਿਲਾਂ ਲਖਬੀਰ ਵੱਲੋਂ ਦਿੱਤੇ ਗਏ ਮੋਬਾਈਲ ਨੰਬਰ ਦੀ ਜਾਂਚ ਕਰ ਰਹੀ ਹੈ।