Sheikh Rasheed pakistan India: ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਟੀ-20 ਵਿਸ਼ਵ ਵਿੱਚ ਭਾਰਤ ਖ਼ਿਲਾਫ਼ ਜਿੱਤ ਨੂੰ ਇਸਲਾਮ ਦੀ ਜਿੱਤ ਦੱਸਿਆ ਹੈ। ਰਾਸ਼ਿਦ ਨੇ ਐਤਵਾਰ ਨੂੰ ਜਿੱਤ ਦੇ ਠੀਕ ਬਾਅਦ ਟਵਿਟਰ ‘ਤੇ ਇਕ ਵੀਡੀਓ ਸੰਦੇਸ਼ ਪੋਸਟ ਕੀਤਾ ਸੀ ਅਤੇ ਇਸ ‘ਚ ਇਹ ਗੱਲ ਕਹੀ ਗਈ ਸੀ।
ਰਾਸ਼ਿਦ ਨੇ ਤਾਂ ਇੱਥੋਂ ਤੱਕ ਕਿਹਾ ਸੀ, ”ਭਾਰਤ ਦੇ ਮੁਸਲਮਾਨਾਂ ਸਮੇਤ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਪਾਕਿਸਤਾਨ ਦੇ ਨਾਲ ਹਨ। ਇਸਲਾਮ ਨੂੰ ਫਤੇਹ ਮੁਬਾਰਕ। ਪਾਕਿਸਤਾਨ ਜ਼ਿੰਦਾਬਾਦ।”
ਪਾਕਿਸਤਾਨ ਇੱਕ ਇਸਲਾਮਿਕ ਦੇਸ਼ ਹੈ, ਪਰ ਭਾਰਤ ‘ਤੇ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਗ੍ਰਹਿ ਮੰਤਰੀ ਆਪਣੇ ਦੇਸ਼ ਨੂੰ ਦੁਨੀਆ ਭਰ ਵਿੱਚ ਮੁਸਲਮਾਨਾਂ ਦੇ ਨੁਮਾਇੰਦੇ ਵਜੋਂ ਪੇਸ਼ ਕਰ ਰਹੇ ਹਨ। ਭਾਰਤ ਸੰਵਿਧਾਨਕ ਤੌਰ ‘ਤੇ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਪਾਕਿਸਤਾਨ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਮੁਸਲਮਾਨ ਹਨ। ਸ਼ੇਖ ਰਾਸ਼ਿਦ ਨੇ ਵੀਡੀਓ ਸੰਦੇਸ਼ ‘ਚ ਇਸ ਤਰ੍ਹਾਂ ਬੋਲਿਆ ਹੈ ਜਿਵੇਂ ਉਨ੍ਹਾਂ ਨੇ ਖੁਦ ਨੂੰ ਭਾਰਤੀ ਮੁਸਲਮਾਨਾਂ ਦਾ ਬੁਲਾਰਾ ਐਲਾਨਿਆ ਹੋਵੇ।
ਵੀਡੀਓ ਲਈ ਕਲਿੱਕ ਕਰੋ -:
ਵੈਣ ਪਾਉਂਦੀ ਮਾਂ ਸਰਕਾਰਾਂ ਨੂੰ ਕੱਢ ਰਹੀ ਗਾਲ੍ਹਾਂ, ਰੋਂਦੀ ਕੁਰਲਾਉਂਦੀ ਮਾਰ ਰਹੀ ਕੈਨੇਡਾ ‘ਚ ਮਰੇ ਪੁੱਤ ਨੂੰ ਅਵਾਜਾਂ…
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਵੱਲੋਂ ਅਜਿਹਾ ਬਿਆਨ ਆਇਆ ਹੈ। 2007 ਦੇ ਟੀ-20 ਵਿਸ਼ਵ ਕੱਪ ਫਾਈਨਲ ‘ਚ ਭਾਰਤ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਦੇ ਤਤਕਾਲੀ ਕਪਤਾਨ ਸ਼ੋਏਬ ਮਲਿਕ ਨੇ ਮੁਸਲਿਮ ਦੁਨੀਆ ਤੋਂ ਮੁਆਫੀ ਮੰਗੀ ਸੀ। ਉਦੋਂ ਸ਼ੋਏਬ ਮਲਿਕ ਦਾ ਵਿਆਹ ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਨਹੀਂ ਹੋਇਆ ਸੀ। ਦੋਵਾਂ ਦਾ ਵਿਆਹ 2010 ‘ਚ ਹੋਇਆ ਸੀ। ਪਾਕਿਸਤਾਨ ਨੂੰ 2007 ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ੋਏਬ ਮਲਿਕ ਉਦੋਂ ਪਾਕਿਸਤਾਨੀ ਟੀਮ ਦੇ ਕਪਤਾਨ ਸਨ। ਸ਼ੋਏਬ ਮਲਿਕ ਵੀ ਇਸ ਵਿਸ਼ਵ ਕੱਪ ਵਿੱਚ ਪਾਕਿਸਤਾਨੀ ਟੀਮ ਦਾ ਹਿੱਸਾ ਹਨ, ਪਰ ਕਪਤਾਨ ਨਹੀਂ ਹਨ।