ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਸਪਿਨਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵਿਚਕਾਰ ਟਵਿੱਟਰ ‘ਤੇ ਵਾਰ ਪਲਟਵਾਰ ਦੇਖਣ ਨੂੰ ਮਿਲਿਆ ਹੈ। ਜਿੱਥੇ ਆਮਿਰ ਹਰਭਜਨ ਸਿੰਘ ‘ਤੇ ਲਗਾਤਾਰ ਤੰਜ ਕਸ ਰਹੇ ਸਨ, ਉਥੇ ਹੀ ਹਰਭਜਨ ਨੇ ਮੁਹੰਮਦ ਆਮਿਰ ਨੂੰ ਕਰਾਰੇ ਜਵਾਬ ਦਿੱਤੇ।
ਇਸ ਦੌਰਾਨ ਪਾਕਿਸਤਾਨੀ ਗੇਂਦਬਾਜ਼ ਨੇ ਸ਼ਬਦਾਂ ਦੀ ਹੱਦ ਪਾਰ ਕਰ ਦਿੱਤੀ, ਜਿਸ ਤੋਂ ਬਾਅਦ ਹਰਭਜਨ ਸਿੰਘ ਨੇ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਨ੍ਹਾਂ ਨੇ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਕਸਰ ਨੂੰ ਸਿਕਸਰ, ਮੁਹੰਮਦ ਆਮਿਰ ਦਫ਼ਾ ਹੋ ਜਾ। ਆਉ ਤੁਹਾਨੂੰ ਦੱਸਦੇ ਹਾਂ ਕਿ ਸਾਰਾ ਮਾਮਲਾ ਕਿਵੇਂ ਸ਼ੁਰੂ ਹੋਇਆ। ਦਰਅਸਲ, ਪਹਿਲੀ ਵਾਰ ਵਿਸ਼ਵ ਕੱਪ ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਨੇ ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਭਾਰਤੀ ਟੀਮ ਦੇ ਰਿਕਾਰਡ ‘ਤੇ ਚੁਟਕੀ ਲਈ ਸੀ। ਹਰਭਜਨ ਨੇ ਕਿਹਾ ਸੀ ਕਿ ਪੁਰਾਣੇ ਰਿਕਾਰਡ ਨੂੰ ਦੇਖਦੇ ਹੋਏ ਪਾਕਿਸਤਾਨ ਨੂੰ ਭਾਰਤ ਨੂੰ ਵਾਕਓਵਰ ਦੇ ਦੇਣਾ ਚਾਹੀਦਾ ਹੈ।
ਹੁਣ ਆਮਿਰ ਅਤੇ ਹਰਭਜਨ ਵਿਚਕਾਰ ਸੋਸ਼ਲ ਮੀਡੀਆ ‘ਤੇ ਇਹ ਲੜਾਈ ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਸ਼ੁਰੂ ਹੋਈ। ਜਦੋਂ ਆਮਿਰ ਨੇ ਟਵੀਟ ਕਰਕੇ ਪੁੱਛਿਆ ਕਿ ਕੀ ਹਰਭਜਨ ਸਿੰਘ ਨੇ ਟੀਵੀ ਨਹੀਂ ਤੋੜਿਆ। ਇਸ ਦੇ ਜਵਾਬ ‘ਚ ਭੱਜੀ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਹੁਣ ਤੂੰ ਵੀ ਬੋਲੇਗਾ ਕਿ ਕੀ ਇਹ ਛੱਕਾ ਤੁਹਾਡੇ ਘਰ ਦੇ ਟੀਵੀ ‘ਤੇ ਤਾਂ ਨਹੀਂ ਡਿੱਗਿਆ ਸੀ। ਬਸ ਫਿਰ ਕੀ ਸੀ, ਸਾਰੀ ਰਾਤ ਦੋਹਾਂ ਵਿਚਕਾਰ ਸ਼ਬਦੀ ਜੰਗ ਚਲਦੀ ਰਹੀ।
ਆਮਿਰ ਨੇ ਮੰਗਲਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ, ਇਹ ਮੈਚ ਦਾ ਵੀਡੀਓ ਹੈ, ਜਿਸ ‘ਚ ਸ਼ਾਹਿਦ ਅਫਰੀਦੀ ਨੇ ਹਰਭਜਨ ਸਿੰਘ ਦੀਆਂ 4 ਗੇਂਦਾਂ ‘ਤੇ 4 ਛੱਕੇ ਜੜੇ ਸੀ। ਆਮਿਰ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਹਰਭਜਨ ਸਿੰਘ, ਮੈਂ ਇਸ ਵੀਡੀਓ ਨੂੰ ਦੇਖਣ ‘ਚ ਰੁੱਝਿਆ ਹੋਇਆ ਸੀ, ਜਦੋਂ ਲਾਲਾ ਨੇ ਤੁਹਾਡੀ ਗੇਂਦ ‘ਤੇ 4 ਛੱਕੇ ਲਗਾਏ ਸਨ, ਕ੍ਰਿਕਟ ਹੈ ਲੱਗ ਸਕਦੇ ਨੇ ਪਰ ਟੈਸਟ ਕ੍ਰਿਕਟ ‘ਚ ਇਹ ਕੁੱਝ ਜ਼ਿਆਦਾ ਹੋ ਗਿਆ ਹੈ। ਇਸ ਦੇ ਜਵਾਬ ‘ਚ ਹਰਭਜਨ ਨੇ ਆਮਿਰ ਤੋਂ ਪੁੱਛਿਆ ਕਿ ਲਾਰਡਸ ‘ਚ ਨੋ-ਬਾਲ ਕਿਵੇਂ ਹੋਈ, ਕਿੰਨਾ ਲਿਆ ਗਿਆ ਅਤੇ ਕਿਸ ਨੇ ਦਿੱਤਾ। ਟੈਸਟ ਕ੍ਰਿਕਟ ਨੌਂ ਗੇਂਦ ਕਿਵੇਂ ਹੋ ਸਕਦੀ ਹੈ। ਇਸ ਖੂਬਸੂਰਤ ਖੇਡ ਨੂੰ ਬਦਨਾਮ ਕਰਨ ਲਈ ਤੁਹਾਨੂੰ ਅਤੇ ਤੁਹਾਡੇ ਸਮਰਥਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਹਰਭਜਨ ਸਿੰਘ ਦੇ ਜਵਾਬ ਤੋਂ ਬਾਅਦ ਆਮਿਰ ਨੇ ਆਪਣੀ ਗੱਲ ਦੀ ਹੱਦ ਪਾਰ ਕਰ ਦਿੱਤੀ। ਉਨ੍ਹਾਂ ਨੇ ਹਰਭਜਨ ਸਿੰਘ ਨੂੰ ਟੀ-20 ਵਿਸ਼ਵ ਕੱਪ 2021 ‘ਚ ਭਾਰਤ ‘ਤੇ ਪਾਕਿਸਤਾਨ ਦੀ ਜਿੱਤ ਦੀ ਯਾਦ ਦਿਵਾਈ ਅਤੇ ਹਰਭਜਨ ਦੇ ਗੇਂਦਬਾਜ਼ੀ ਐਕਸ਼ਨ ‘ਤੇ ਵੀ ਸਵਾਲ ਉਠਾਏ। ਇਸ ਤੋਂ ਬਾਅਦ ਆਮਿਰ ਨੇ ਕਿਹਾ ਕਿ ਹੁਣ ਸਾਨੂੰ ਵਿਸ਼ਵ ਕੱਪ ਜਿੱਤ ਦੇ ਦੇਖੋ।
ਇਹ ਵੀ ਪੜ੍ਹੋ : 13 ਹਵਾਈ ਅੱਡੇ ਨਿੱਜੀ ਹੱਥਾਂ ‘ਚ ਦੇਵੇਗੀ ਮੋਦੀ ਸਰਕਾਰ, ਅੰਮ੍ਰਿਤਸਰ ਏਅਰਪੋਰਟ ਦੀ ਵੀ ਲੱਗੇਗੀ ਬੋਲੀ
ਮੁਹੰਮਦ ਆਮਿਰ ਨੂੰ ਸ਼ਬਦਾਂ ਦੀ ਹੱਦ ਪਾਰ ਕਰਦੇ ਦੇਖ ਹਰਭਜਨ ਨੂੰ ਵੀ ਪੁਰਾਣੇ ਮੈਚ ਦੀ ਵੀਡੀਓ ਸ਼ੇਅਰ ਕਰਨੀ ਪਈ। ਜਿਸ ਵਿੱਚ ਭਾਰਤ ਨੂੰ 3 ਦੌੜਾਂ ਦੀ ਲੋੜ ਸੀ ਅਤੇ ਹਰਭਜਨ ਨੇ ਛੱਕਾ ਲਗਾ ਕੇ ਜਿੱਤ ਦਿਵਾਈ ਸੀ। ਹਰਭਜਨ ਦੇ ਇਸ ਵੀਡੀਓ ਨੂੰ ਸ਼ੇਅਰ ਕਰਨ ‘ਤੇ ਜਿਸ ਤਰ੍ਹਾਂ ਨਾਲ ਆਮਿਰ ਨੇ ਜਵਾਬ ਦਿੱਤਾ, ਉਸ ਕਾਰਨ ਸੋਸ਼ਲ ਮੀਡੀਆ ‘ਤੇ ਆਮਿਰ ਦੀ ਕਾਫੀ ਆਲੋਚਨਾ ਹੋ ਰਹੀ ਹੈ। ਆਮਿਰ ਦੁਆਰਾ ਵਰਤੇ ਗਏ ਸ਼ਬਦਾਂ ‘ਤੇ ਪ੍ਰਸ਼ੰਸਕ ਉਸ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: