ਆਰੀਅਨ ਖਾਨ ਅਤੇ ਦੋ ਹੋਰ ਦੋਸ਼ੀ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਅੱਜ ਕੁਝ ਘੰਟਿਆਂ ਬਾਅਦ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ। ਸ਼ਨੀਵਾਰ ਸਵੇਰੇ ਉਸ ਦੀ ਰਿਹਾਈ ਨਾਲ ਸਬੰਧਤ ਦਸਤਾਵੇਜ਼ ਜ਼ਮਾਨਤ ਲੈਟਰ ਬਾਕਸ ਵਿਚ ਪਾ ਦਿੱਤੇ ਗਏ। ਆਰੀਅਨ ਖਾਨ ਨੂੰ ਵੀਰਵਾਰ ਨੂੰ ਬੰਬੇ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਸੈਸ਼ਨ ਕੋਰਟ ‘ਚ ਜ਼ਮਾਨਤੀ ਬਾਂਡ ਭਰਨ ਦੀ ਕਾਰਵਾਈ ਪੂਰੀ ਹੋ ਗਈ। ਹਾਲਾਂਕਿ ਜ਼ਮਾਨਤ ਦੇ ਕਾਗਜ਼ ਮੁੰਬਈ ਆਰਥਰ ਰੋਡ ਜੇਲ੍ਹ ਦੇ ਜ਼ਮਾਨਤ ਬਾਕਸ ‘ਚ ਸਮੇਂ ‘ਤੇ ਜਮ੍ਹਾ ਨਹੀਂ ਹੋ ਸਕੇ।ਇਸ ਕਾਰਨ ਆਰੀਅਨ ਦੀ ਰਿਹਾਈ ਸ਼ਨੀਵਾਰ ਲਈ ਟਾਲ ਦਿੱਤੀ ਗਈ।
ਆਰਥਰ ਰੋਡ ਜੇਲ੍ਹ ਦੇ ਸੁਪਰਡੈਂਟ ਨਿਤਿਨ ਵਯਚਲ ਨੇ ਦੱਸਿਆ ਕਿ ਰਿਹਾਈ ਲਈ ਜਾਰੀ ਹੁਕਮਾਂ ਦੀ ਹਾਰਡ ਕਾਪੀ ਜੇਲ੍ਹ ਦੇ ਜ਼ਮਾਨਤ ਬਕਸੇ ਵਿੱਚ ਜਮ੍ਹਾਂ ਕਰਵਾਉਣੀ ਹੁੰਦੀ ਹੈ। ਆਰੀਅਨ ਖਾਨ ਦੇ ਰਿਲੀਜ਼ ਆਰਡਰ ਦਾ ਸ਼ੁੱਕਰਵਾਰ ਸ਼ਾਮ 5:35 ਵਜੇ ਤੱਕ ਇੰਤਜ਼ਾਰ ਕੀਤਾ ਗਿਆ, ਪਰ ਆਰਡਰ ਨਹੀਂ ਆਇਆ। ਜਿਸ ਕਾਰਨ ਉਸ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਰੀਅਨ ਦੀ ਜ਼ਮਾਨਤ ਲਈ ਹਾਈ ਕੋਰਟ ਨੇ 14 ਸ਼ਰਤਾਂ ਰੱਖੀਆਂ ਹਨ। ਇਨ੍ਹਾਂ ਸ਼ਰਤਾਂ ਵਿਚ ਕਿਹਾ ਗਿਆ ਹੈ ਕਿ ਆਰੀਅਨ ਪੁਲਿਸ ਨੂੰ ਦੱਸੇ ਬਿਨਾਂ ਮੁੰਬਈ ਛੱਡ ਕੇ ਨਹੀਂ ਜਾ ਸਕੇਗਾ, ਉਸ ਨੂੰ ਹਰ ਸ਼ੁੱਕਰਵਾਰ ਨੂੰ NCB ਦੇ ਸਾਹਮਣੇ ਪੇਸ਼ ਹੋਣਾ ਪਵੇਗਾ। ਜ਼ਮਾਨਤ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੂੰ 1 ਲੱਖ ਰੁਪਏ ਦਾ ਨਿੱਜੀ ਮੁਚੱਲਕਾ ਭਰਨਾ ਹੋਵੇਗਾ ਅਤੇ ਆਪਣਾ ਪਾਸਪੋਰਟ ਜਮਾਂ ਕਰਾਉਣਾ ਹੋਵੇਗਾ।
ਅਦਾਲਤ ਦੀਆਂ ਸ਼ਰਤਾਂ ਮੁਤਾਬਕ ਆਰੀਅਨ ਬਿਨਾਂ ਇਜਾਜ਼ਤ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਆਰੀਅਨ ਨੂੰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ NCB ਦਫਤਰ ‘ਚ ਪੇਸ਼ ਹੋਣਾ ਹੋਵੇਗਾ। ਅਦਾਲਤੀ ਸੁਣਵਾਈਆਂ ਵਿੱਚ ਹਾਜ਼ਰ ਹੋਣਾ ਹੋਵੇਗਾ ਅਤੇ ਲੋੜ ਪੈਣ ‘ਤੇ ਜਾਂਚ ਵਿੱਚ ਸਹਿਯੋਗ ਕਰਨਾ ਹੋਵੇਗਾ। ਅਦਾਲਤ ਦੇ ਹੁਕਮਾਂ ਅਨੁਸਾਰ, ਇਹਨਾਂ ਵਿੱਚੋਂ ਕਿਸੇ ਵੀ ਸ਼ਰਤਾਂ ਦੀ ਉਲੰਘਣਾ ਦੀ ਸਥਿਤੀ ਵਿੱਚ, NCB ਨੂੰ ਜ਼ਮਾਨਤ ਰੱਦ ਕਰਨ ਦੀ ਬੇਨਤੀ ਕਰਨ ਦਾ ਅਧਿਕਾਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: