ਗੁੜਗਾਓਂ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਇੱਥੇ ਇੱਕ ਔਰਤ ਨੇ ਵੱਖ-ਵੱਖ ਥਾਣਿਆਂ ‘ਚ ਬਲਾਤਕਾਰ ਦੇ 7 ਮਾਮਲੇ ਦਰਜ ਕਰਵਾਏ ਹਨ, ਜਿਸ ਕਾਰਨ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਡੀਜੀਪੀ ਹਰਿਆਣਾ ਨੂੰ ਮਹਿਲਾ ਖਿਲਾਫ ਜਾਂਚ ਕਰਨ ਦੀ ਸਿਫਾਰਿਸ਼ ਕੀਤੀ ਹੈ।
ਪੀੜਤ ਔਰਤ ਦੀਆਂ ਸਾਰੀਆਂ ਸੱਤ ਐਫਆਈਆਰਜ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ਼ ਇੱਕ ਸਾਲ ਵਿੱਚ ਵਾਪਰੇ ਸੱਤਾਂ ਮਾਮਲਿਆਂ ਵਿੱਚ ਔਰਤ ਅਤੇ ਨੌਜਵਾਨ ਦੀ ਪਹਿਲਾਂ ਦੋਸਤੀ ਹੋਈ ਅਤੇ ਫਿਰ ਹੋਟਲ ਵਿੱਚ ਮੁਲਾਕਾਤ ਹੋਈ, ਜਿੱਥੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਵਿਆਹ ਲਈ ਸਹਿਮਤੀ ਬਣੀ। ਇਸ ਤੋਂ ਬਾਅਦ ਇੱਕ-ਦੋ ਹਫ਼ਤਿਆਂ ਵਿੱਚ ਹੀ ਇਹ ਦੋਸਤੀ ਲੜਾਈ ਵਿੱਚ ਬਦਲ ਗਈ। ਸਾਰੇ ਮਾਮਲਿਆਂ ‘ਚ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। 6 ਮਾਮਲਿਆਂ ‘ਚ ਸੋਸ਼ਲ ਅਤੇ ਡੇਟਿੰਗ ਸਾਈਟਸ ‘ਤੇ ਦੋਸਤੀ ਹੋਈ, ਜਦਕਿ ਇੱਕ ਮਾਮਲੇ ‘ਚ ਦੋਸਤੀ ਜਿਮ ‘ਚ ਹੋਈ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਈ. ਡੀ. ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਕੀਤਾ ਗ੍ਰਿਫਤਾਰ
ਡਾਕੂਮੈਂਟਰੀ ਫਿਲਮ ਮੇਕਰ ਅਤੇ ਸਮਾਜ ਸੇਵੀ ਦੀਪਿਕਾ ਭਾਰਦਵਾਜ ਨੇ ਦੱਸਿਆ ਕਿ ਔਰਤ ਵੱਲੋਂ ਦੋਸ਼ੀ ਬਣਾਏ ਗਏ 7 ਨੌਜਵਾਨਾਂ ਵਿੱਚੋਂ ਇੱਕ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ, ਜਿਸ ਵਿੱਚ ਹਰਿਆਣਾ ਪੁਲਿਸ ਨੇ ਔਰਤ ਵੱਲੋਂ ਲਗਾਏ ਗਏ ਦੋਸ਼ਾਂ ਦੇ 3 ਮਾਮਲੇ ਝੂਠੇ ਪਾਏ ਜਾਣ ਦੀ ਰਿਪੋਰਟ ਦਿੱਤੀ ਹੈ। ਫਿਲਹਾਲ 2 ਦੀ ਜਾਂਚ ਚੱਲ ਰਹੀ ਹੈ ਜਦਕਿ 2 ਦੋਸ਼ੀ ਜੇਲ ‘ਚ ਬੰਦ ਹਨ। ਔਰਤ ਨੇ ਅਗਸਤ 2021 ‘ਚ ਵਿਆਹ ਦੇ ਬਹਾਨੇ ਬਲਾਤਕਾਰ ਦਾ ਦੋਸ਼ ਲਗਾ ਇੱਕ ਨੌਜਵਾਨ ‘ਤੇ ਦਬਾਅ ਪਾ ਕੇ ਉਸ ਨਾਲ ਵਿਆਹ ਕਰਵਾ ਲਿਆ ਸੀ ਪਰ ਬਾਅਦ ‘ਚ 24 ਅਕਤੂਬਰ ਨੂੰ ਔਰਤ ਦੀ ਸ਼ਿਕਾਇਤ ‘ਤੇ ਇੱਕ ਹੋਰ ਨੌਜਵਾਨ ਖਿਲਾਫ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤ ਔਰਤ ਨੇ 20 ਅਗਸਤ ਨੂੰ ਡੇਟਿੰਗ ਐਪ ‘ਤੇ ਇੱਕ ਨੌਜਵਾਨ ਨਾਲ ਦੋਸਤੀ ਕੀਤੀ ਅਤੇ ਉਸ ਤੋਂ ਬਾਅਦ 24 ਅਗਸਤ ਨੂੰ ਉਕਤ ਨੌਜਵਾਨ ਨੇ ਵਿਆਹ ਕਰਵਾ ਲਿਆ ਪਰ ਇਸ ਤੋਂ ਬਾਅਦ 24 ਅਕਤੂਬਰ ਨੂੰ ਔਰਤ ਨੇ ਵਿਆਹ ਦੇ ਬਹਾਨੇ ਇੱਕ ਨੌਜਵਾਨ ‘ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ |
ਵੀਡੀਓ ਲਈ ਕਲਿੱਕ ਕਰੋ -: